Thursday, July 30, 2026

ਜਨਮ ਅਸ਼ਟਮੀ ਦੇ ਸਬੰਧ ‘ਚ ਵਿਸ਼ਾਲ ਸਮਾਗਮ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) – ਚੋਕ ਪਾਸੀਆਂ ਸਥਿਤ ਜੈ ਸ੍ਰੀ ਕ੍ਰਿਸ਼ਨਾ ਮੰਦਿਰ ‘ਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ।ਕੰਪਨੀ ਬਾਗ ਤੋਂ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਉਦਘਾਟਨ ਵਿਧਾਇਕ ਕੰੁਵਰਵਿਜੇ ਪ੍ਰਤਾਪ ਨੇ ਕੀਤਾ।ਛੋਟੇ ਛੋਟੇ ਬੱਚਿਆਂ ਨੇ ਸ਼੍ਰੀ ਕ੍ਰਿਸ਼ਨ ਜੀ ਦੀ ਲੀਲਾ ‘ਤੇ ਨਾਟਕ ਵੀ ਖੇਡੇ।ਮੰਦਿਰ ਗੁਰੂ ਨੇ ਆਈਆ ਸੰਗਤਾਂ ਦਾ ਸਵਾਗਤ ਕੀਤਾ ਅਤੇ ਮਟਕੀ ਗੋਪਾਲ ਨੂੰ ਇਸ਼ਨਾਨ ਕਰਵਾ ਕੇ ਚਾਂਦੀ ਦੇ ਝੂਲੇ ਵਿੱਚ ਸਥਾਪਿਤ ਕਰਵਾਇਆ।ਬਾਅਦ ਵਿੱਚ ਸਾਰੀਆਂ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ।ਮੰਦਿਰ ਵਿੱਚ ਵਿਧਾਇਕ ਅਜੈ ਗੁਪਤਾ ਅਤੇ ਇੰਪਰੂਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਨੇ ਵੀ ਹਾਜ਼ਰੀ ਲਵਾਈ ਅਤੇ ਆਈ ਸੰਗਤ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …