Wednesday, March 11, 2026

ਸਿਹਤ ਵਿਭਾਗ ਵਲੋਂ ਮਿਸ਼ਨ ਇੰਦਰ-ਧਨੁਸ਼ ਦਾ ਪਹਿਲਾ ਰਾਓਂਡ ਸਮਾਪਤ – ਡਾ. ਭਾਰਤੀ ਧਵਨ

ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) – ਸਥਾਨਕ ਸਿਵਲ ਸਰਜਨ ਡਾ. ਵਿਜੇ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜਿਲਾ੍ਹ ਟੀਕਾਕਰਣ ਅਫਸਰ ਡਾ. ਭਾਰਤੀ ਧਵਨ ਦੀ ਅਗਵਾਈ ਹੇਠ ਮਿਸ਼ਨ ਇੰਦਰ-ਧਨੁਸ਼ ਦਾ ਪਹਿਲਾ ਰਾਓਂਡ ਸਫਲਤਾ ਸਹਿਤ ਸਮਾਪਤ ਹੋ ਗਿਆ ਹੈ।ਡਾ. ਧਵਨ ਨੇ ਕਿਹਾ ਕਿ ਇਸ ਮਿਸ਼ਨ ਦੌਰਾਨ ਜਿਲੇ੍ਹ ਭਰ ਦੀਆਂ ਸਾਰੀਆਂ ਗਰਭਵਤੀ ਮਾਵਾਂ ਦਾ ਪਹਿਲੇ ਰਾਓਂਡ ਵਿੱਚ 213 ਦਾ ਟਾਰਗੇਟ ਸੀ, ਕਿ 100% ਮੁਕੰਮਲ ਕਰ ਲਿਆ ਗਿਆ ਹੈ ਅਤੇ ਪੰਜ ਸਾਲਾਂ ਦੇ ਬੱਚਿਆਂ ਦਾ ਸੰਪੂਰਣ ਟੀਕਾਕਰਣ ਅਤੇ ਡਰਾਪ ਆਊਟ ਜਾਂ ਮਿਸਿੰਗ ਬੱਚਿਆਂ ਦਾ ਟਾਰਗੇਟ ਜੋ ਕਿ 6056 ਦਾ ਸੀ, ਉਸ ਵਿਚੋਂ 5851 ਬੱਚਿਆਂ ਨੂੰ ਕਵਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੇ ਰਹਿੰਦੇ ਬੱਚਿਆਂ ਨੂੰ ਵੀ ਜਲਦ ਕਵਰ ਕੀਤਾ ਜਾਵੇਗਾ।ਟੀਕਾਕਰਣ (ਵੈਕਸੀਨੇਸ਼ਨ) ਦਾ ਸਾਰਾ ਡਾਟਾ ਯੂ-ਵਿਨ ਪੋਰਟਲ ‘ਤੇ ਅੱਪਲੋਡ ਕੀਤਾ ਜਾ ਚੁੱਕਿਆ ਹੈ, ਜਿਸ ਨਾਲ ਹਰੇਕ ਬੱਚੇ ਦੇ ਟੀਕਾਕਰਣ ਦਾ ਰਿਕਾਰਡ ਕਿਸੇ ਵੀ ਜਗ੍ਹਾ ‘ਤੇ ਇੰਟਰਨੈਟ ਦੀ ਮਦਦ ਨਾਲ ਹਾਸਲ ਕੀਤਾ ਜਾ ਸਕਦਾ ਹੈ।ਉਹਨਾਂ ਕਿਹਾ ਕਿ ਦੂਜੇ ਰਾਉਂਡ ਵਿੱਚ 9 ਤੋਂ 14 ਅਕਤੂਬਰ ਅਤੇ ਤੀਜ਼ੇ ਰਾਉਂਡ ਵਿੱਚ 20 ਤੋਂ 25 ਨੰਵਬਰ ਤੱਕ ਪੂਰਾ ਜਿਲਾ੍ਹ ਕਵਰ ਕੀਤਾ ਜਾਵੇਗਾ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਰੇ ਬੱਚਿਆਂ ਦੀ ਤੰਦਰੁਸਤੀ ਲਈ ਉਹਨਾਂ ਦਾ ਸਮੇਂ ‘ਤੇ ਟੀਕਾਕਰਣ ਜਰੂਰ ਕਰਵਾਉਣ।ਇਸ ਅਵਸਰ ‘ਤੇ ਵਿਸ਼ਵ ਸਿਹਤ ਸੰਸਥਾ ਵਲੋਂ ਡਾ. ਇਸ਼ੀਤਾ, ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …