Sunday, June 23, 2024

ਭਾਜਪਾ ਜਿਲ੍ਹਾ ਓ.ਬੀ.ਸੀ ਮੋਰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ

ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) – ਭਾਜਪਾ ਦੇ ਜਿਲ੍ਹਾ ਅੰਮ੍ਰਿਤਸਰ ਓ.ਬੀ.ਸੀ ਮੋਰਚਾ ਵਲੋਂ ਜਿਲ੍ਹਾ ਪ੍ਰਧਾਨ ਅਰਵਿੰਦਰ ਸਿੰਘ ਵੜੈਚ ਅਤੇ ਜਿਲ੍ਹਾ ਸਕੱਤਰ ਹਰਜਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਈਸਟ ਮੋਹਨ ਨਗਰ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ ਗਿਆ।ਸੀਨੀਅਰ ਭਾਜਪਾ ਆਗੂ ਨਰਿੰਦਰ ਸ਼ੇਖਰ ਲੂਥਰਾ ਅਤੇ ਜਸਪਾਲ ਸਿੰਘ ਸ਼ੰਟੂ ਵੀ ਇਸ ਸਮੇਂ ਹਾਜ਼ਰ ਸਨ।ਓ.ਬੀ.ਸੀ ਮੋਰਚੇ ਵਲੋਂ ਇਕ ਵੱਡੀ ਟੈਲੀਵਿਜ਼ਨ ਸਕ੍ਰੀਨ ਲਗਾ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਜਨਮ ਦਿਨ ਸਬੰਧੀ ਕਰਵਾਇਆ ਗਿਆ ਪ੍ਰੋਗਰਾਮ ਵੀ ਲਾਈਵ ਦਿਖਾਇਆ ਗਿਆ।ਭਾਜਪਾ ਆਗੂਆਂ ਵੜੈਚ ਅਤੇ ਰਾਜਾ ਨੇ ਕਿਹਾ ਕਿ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਵਲੋਂ ਮਜ਼ਦੂਰ ਵਰਗ ਲਈ ਵਿਸ਼ਵਕਰਮਾ ਯੋਜਨਾ ਚਲਾਈ ਗਈ ਹੈ।ਜਿਸ ਤਹਿਤ ਓ.ਬੀ.ਸੀ ਵਰਗ ਨਾਲ ਸਬੰਧਤ ਮਜ਼ਦੂਰਾਂ ਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਨੂੰ ਬਹੁਤ ਘੱਟ ਵਿਆਜ ਦਰ ਤੇ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ।ਜਿਸ ਨਾਲ ਉਹ ਆਪਣਾ ਖੁੱਦ ਦਾ ਕਾਰੋਬਾਰ ਵੀ ਕਰ ਸਕਣਗੇ।ਓ.ਬੀ.ਸੀ ਮੋਰਚਾ ਅੰਮ੍ਰਿਤਸਰ ਵਲੋਂ ਕੇਕ ਕੱਟ ਕੇ ਸ੍ਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ।
ਇਸ ਮੌਕੇ ਗੋਬਿੰਦ ਨਗਰ ਮੰਡਲ ਪ੍ਰਧਾਨ ਰਮਨ ਰਾਠੌਰ, ਬਲਜਿੰਦਰ, ਸਿੰਘ ਬੱਬੂ, ਰਾਜ ਮਸੌਣ, ਜਸਪਾਲ ਸਿੰਘ ਪਟਨਾ, ਕਵਲਦੀਪ ਸਿੰਘ ਰਾਮਾ, ਹਰਪਾਲ ਸਿੰਘ, ਕਵਲਜੀਤ ਸਿੰਘ ਬੱਲ, ਪਰਮਜੀਤ ਸਿੰਘ ਸਰਪ੍ਰਸਤ, ਬਾਊ ਸੁਖਦੇਵ ਰਾਜ, ਗੁਰਦੀਪ ਸਿੰਘ ਲਾਲੀ, ਰਵਿੰਦਰਜੀਤ ਮਕਬੂਲਪੁਰਾ, ਰਾਜਬੀਰ ਤੇ ਮਿੰਟੂ ਭੱਟੀ ਆਦਿ ਮੌਜ਼ੂਦ ਸਨ।

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …