ਸੰਗਰੂਰ, 3 ਅਕਤੂਬਰ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਡਿਸਟ੍ਰਿਕ ਗਵਰਨਰ ਲਾਇਨ ਜੀ.ਐਸ ਕਾਲੜਾ ਦੇ ਦਿਸ਼ਾ ਨਿਰਦੇਸ਼ਾਂ
ਅਨੁਸਾਰ ‘ਗਾਂਧੀ ਜੈਅੰਤੀ’ ਮੌਕੇ ਰਲੀਵ ਦਾ ਹੰਗਰ ਪ੍ਰੋਜੈਕਟ ਐਮ.ਜੇ.ਐਫ ਲਾਇਨ ਇੰਜ:ਐਸ.ਐਸ ਭੱਠਲ ਦੀ ਪ੍ਰਧਾਨਗੀ ਵਿੱਚ ਭਗਤ ਪੂਰਨ ਪਿੰਗਲਵਾੜਾ ਧੂਰੀ ਰੋਡ ਸੰਗਰੂਰ ਵਿਖੇ ਲਗਾਇਆ ਗਿਆ।ਜਿਸ ਵਿੱਚ ਲਗਭਗ 285 ਵਿਅਕਤੀਆਂ ਨੂੰ ਸੇਬ ਅਤੇ ਕੇਲੇ ਲੰਗਰ ਦੇ ਰੂਪ ਵਿੱਚ ਵਰਤਾਏ ਗਏ।ਪ੍ਰੋਜੈਕਟ ਚੇਅਰਮੈਨ ਲਾਇਨ ਜਗਦੀਸ਼ ਬਾਂਸਲ ਵਲੋਂ ਇਸ ਪ੍ਰੋਜੈਕਟ ਬਾਰੇ ਵਿਸਥਾਰ ਪ੍ਰਰਵਕ ਜਾਣਕਾਰੀ ਦਿੱਤੀ ਗਈ ਅਤੇ ਇਸ ਦਾ ਸਾਰਾ ਖਰਚਾ ਵੀ ਉਨ੍ਹਾਂ ਵਲੋਂ ਹੀ ਦਿੱਤਾ ਗਿਆ।ਕਲੱਬ ਦੇ ਸੀਨੀਅਰ ਮੈਂਬਰ ਲਾਇਨ ਚਮਨ ਸਦਾਨਾ ਨੇ ਦੱਸਿਆ ਕਿ ਇਸ ਤਰ੍ਹਾਂ ਸਮਾਜ ਸੇਵਾ ਦੇ ਕਈ ਪ੍ਰਾਜੈਕਟ ਕਲੱਬ ਵਲੋਂ ਲਾਈਨ ਮੈਂਬਰਾਂ ਦੇ ਸਹਿਯੋਗ ਨਾਲ ਸਮੇਂ ਸਮੇਂ ‘ਤੇ ਚਲਾਏ ਜਾਂਦੇ ਹਨ ਜਿਵੇਂ ਕਿ ਸ਼ੂਗਰ ਦਾ ਫ੍ਰੀ ਚੈਕਅਪ ਕੈਂਪ ਅਤੇ ਆਈ ਚੈਕਅਪ ਅਤੇ ਆਪਰੇਸ਼ਨ ਕੈਂਪ ਅਤੇ ਸਮੇਂ ਸਮੇਂ ‘ਤੇ ਜਰੂਰਤਮੰਦਾਂ ਨੂੰ ਭੋਜਨ ਤੇ ਫਲ ਵੀ ਵੰਡੇ ਜਾਂਦੇ ਹਨ।
ਇਸ ਮੌਕੇ ਕਲੱਬ ਸੈਕਟਰੀ ਲਾਇਨ ਇੰਜ: ਵੀ.ਕੇ ਦੀਵਾਨ ਲਾਇਨ ਜਸਪਾਲ ਸਿੰਘ ਰਤਨ, ਲਾਇਨ ਪ੍ਰਤਾਪ ਸਿੰਘ ਧਾਲੀਵਾਲ, ਲਾਇਨ ਰਾਜ ਕੁਮਾਰ ਗੋਇਲ ਤੇ ਕੁਸਮ ਮਘਾਨ ਮੌਜ਼ੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media