Tuesday, April 21, 2026

ਕਾਨੂੰਨ ਵਿਭਾਗ ਦੀਆਂ ਕੁੜੀਆਂ ਅਤੇ ਮੁੰਡਿਆਂ ਨੇ ਯੂਨੀਵਰਸਿਟੀ ਵਿਖੇ ਜਿੱਤੇ ਅੰਤਰ-ਵਿਭਾਗੀ ਹਾਕੀ ਮੁਕਾਬਲੇ

ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਵਿਭਾਗੀ ਹਾਕੀ (ਲੜਕੇ/ਲੜਕੀਆਂ) ਟੂਰਨਾਮੈਂਟ ਯੂਨੀਵਰਸਿਟੀ ਕੈਂਪਸ ਵਿੱਚ ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।ਇਹ ਟੂਰਨਾਮੈਂਟ ਯੂਨੀਵਰਸਿਟੀ ਦੇ ਕੈਂਪਸ ਸਪੋਰਟਸ: ਡੀਨ ਸਟੂਡੈਂਟਸ ਵੈਲਫੇਅਰ ਸਰਕਾਰ ਵੱਲੋਂ ਫਿਟ ਇੰਡੀਆ ਪ੍ਰੋਗਰਾਮ ਤਹਿਤ ਆਯੋਜਿਤ ਕੀਤਾ ਗਿਆ।
ਇੰਚਾਰਜ਼ ਯੁਵਕ ਭਲਾਈ ਅਤੇ ਕੈਂਪਸ ਸਪੋਰਟਸ ਟੀਚਰ ਇੰਚਾਰਜ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਲੜਕਿਆਂ ਅਤੇ ਲੜਕੀਆਂ ਦੇ ਵਰਗ ਵਿੱਚ ਕਾਨੂੰਨ ਵਿਭਾਗ ਜੇਤੂ ਰਹੇ।ਲੜਕਿਆਂ ਦੇ ਵਰਗ ਵਿੱਚ ਫਿਜ਼ਿਕਸ ਵਿਭਾਗ ਨੇ ਦੂਜਾ, ਕੰਪਿਊਟਰ ਇੰਜੀਨਿਅਰਿੰਗ ਨੇ ਤੀਜਾ ਅਤੇ ਸਮਾਜ ਵਿਗਿਆਨ ਵਿਭਾਗ ਨੇ ਚੌਥਾ ਸਥਾਨ ਪ੍ਰਾਪਤ ਕੀਤਾ।ਲੜਕੀਆਂ ਦੇ ਵਰਗ ਵਿੱਚ ਫੂਡ ਸਾਇੰਸ ਨੇ ਦੂਜਾ, ਫਿਜ਼ਿਕਸ ਨੇ ਤੀਜਾ ਅਤੇ ਆਰਕੀਟੈਕਚਰ ਵਿਭਾਗ ਨੇ ਚੌਥਾ ਸਥਾਨ ਪ੍ਰਾਪਤ ਕੀਤਾ।ਡਾ. ਪਵਨ ਕੁਮਾਰ ਮੁਖੀ ਕਾਨੂੰਨ ਵਿਭਾਗ ਅਤੇ ਡਾ. ਅਮਨਦੀਪ ਸਿੰਘ ਸਮੇਤ ਡਾ ਪਰਮਿੰਦਰ ਸਿੰਘ ਅਤੇ ਡਾ. ਮਨਜੀਤ ਸਿੰਘ ਨੇ ਜੇਤੂਆਂ ਨੂੰ ਟਰਾਫ਼ੀਆਂ ਤਕਸੀਮ ਕੀਤੀਆਂ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …