ਸੰਗਰੂਰ, 7 ਅਕਤੂਬਰ (ਜਗਸੀਰ ਲੌਂਗੋਵਾਲ) – ਸੰਤ ਲੌਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਤੇ ਤਕਨਾਲੋਜੀ (ਡੀਮਡ ਯੂਨੀਵਰਸਿਟੀ) ਦੇ 8 ਪ੍ਰੋਫੈਸਰ
ਯੂ.ਐਸ.ਏ ਦੀ ਕੈਲੀਫੋਰਨੀਆ ਸਥਿੱਤ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਸੰਸਾਰ ਦੇ ਨਾਮਵਰ 2 ਪ੍ਰਤੀਸ਼ਤ ਵਿਗਿਆਨੀਆਂ ਦੀ ਅਪਡੇਟ ਲਿਸਟ ਵਿੱਚ ਸ਼ੁਮਾਰ ਹੋਣ ਨਾਲ ਸੰਸਥਾ ਦਾ ਨਾਂ ਰੌਸ਼ਨ ਹੋਇਆ ਹੈ।ਸੰਸਥਾ ਦੇ ਸਾਬਕਾ ਡਾਇਰੈਕਟਰ ਡਾਕਟਰ ਸੈਲੇਂਦਰ ਜੈਨ ਸਣੇ ਡਾਕਟਰ ਪੀ.ਐਸ ਪਨੇਸਰ, ਡਾਕਟਰ ਸੁਰਿੰਦਰ ਸਿੰਘ ਡੀਨ (ਖੋਜ਼), ਡਾਕਟਰ ਦਲੀਪ ਕੁਮਾਰ, ਡਾਕਟਰ ਧੀਰਜ਼ ਸੂਦ, ਡਾਕਟਰ ਰਾਜੇਸ਼ ਕੁਮਾਰ ਡੀਨ (ਵਿਦਿਆਰਥੀ ਕਲਿਆਣ), ਡਾਕਟਰ ਐਚ.ਆਰ ਘਟਕ, ਡਾਕਟਰ ਗੋਬਿੰਦ ਵਸ਼ਿਸਟਾ ਸਾਬਕਾ ਗੈਸਟ ਫੈਕਲਟੀ ਤੇ ਰਿਸਰਚ ਸਕਾਲਰ ਨੂੰ ਇਹ ਮਾਣ ਪਾਪਤ ਹੋਇਆ ਹੈ।ਚੇਤੇ ਰਹੇ ਇਸ ਸੰਸਾਰ ਪੱਧਰ ਦੀ ਵਕਾਰੀ ਰੈਂਕਿੰਗ ਵਿੱਚ ਆਈ.ਆਈ.ਟੀਜ, ਐਨ.ਆਈ.ਟੀਜ, ਆਈ.ਆਈ.ਐਮ ਵਰਗੀਆਂ ਉਚਤਮ ਵਿਦਿਅਕ ਤਕਨੀਕੀ ਸੰਸਥਾਞਾਂ ਵਿਚੋਂ ਖੋਜਾਰਥੀ, ਅਧਿਆਪਕ ਅਤੇ ਪੋਫੈਸਰ ਸੁਮਾਰ ਹੁੰਦੇ ਹਨ।ਸੰਸਥਾ ਦੇ ਡਾਇਰੈਕਟਰ ਡਾਕਟਰ ਮਣੀ ਕਾਂਤ ਪਾਸਵਾਨ ਨੇ ਸਾਰੇ ਪੋਫੈਸਰਾਂ ਨੂੰ ਵਧਾਈ ਦਿੰਦਿਆ ਇਸ ਨੂੰ ਸਲਾਈਟ ਲਈ ਵੱਡੀ ਪਾਪਤੀ ਤੇ ਮਾਣ ਵਾਲੀ ਗੱਲ ਦੱਸਿਆ।ਉਹਨਾ ਅੱਗੇ ਕਿਹਾ ਸਲਾਈਟ ਵਿੱਚ ਖੋਜ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।ਆਉਣ ਵਾਲੇ ਸਮੇਂ ਵਿੱਚ ਖੇਤੀ ਅਧਾਰਤ ਖੋਜ਼ ਕਾਰਜ਼ਾਂ ‘ਤੇ ਵਿਸੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ।ਜਿਸ ਵਿੱਚ ਕਿਸਾਨਾਂ ਨੂੰ ਵਿਸੇਸ਼ ਤੌਰ ‘ਤੇ ਸ਼ਾਮਲ ਕੀਤਾ ਜਾ ਰਿਹਾ ਹੈ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media