Wednesday, July 15, 2026

ਰੂਹਾਨੀ ਕੀਰਤਨ ਦਰਬਾਰ 25 ਅਕਤੂਬਰ ਤੋਂ

ਸੰਗਰੂਰ, 10 ਅਕਤੂਬਰ (ਜਗਸੀਰ ਲੌਂਗੋਵਾਲ) – ਪ੍ਰਬੰਧਕ ਕਮੇਟੀ ਅਤੇ ਸੇਵਾ ਦਲ ਨਗਨ ਬਾਬਾ ਸ਼੍ਰੀ ਸਾਹਿਬ ਦਾਸ ਜੀ ਨਾਭਾ ਗੇਟ ਸੰਗਰੂਰ ਵਲੋਂ ਬਾਬਾ ਜੀ ਦੀ ਬਰਸੀ ਦੇ ਸਬੰਧ ਵਿੱਚ ਰੂਹਾਨੀ ਕੀਰਤਨ ਦਰਬਾਰ 25 ਤੋਂ 27 ਅਕਤੂਬਰ ਤੱਕ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ।25 ਅਕਤੂਬਰ ਨੂੰ ਬਾਬਾ ਜੀ ਦੀ ਪਾਲਕੀ ਯਾਤਰਾ ਸਵੇਰੇ 10.00 ਵਜੇ ਤਪ ਅਸਥਾਨ ਤੋਂ ਸ਼ਾਨੋ ਸ਼ੌਕਤ ਨਾਲ ਚੱਲੇਗੀ ਅਤੇ 26 ਤੇ 27 ਅਕਤੂਬਰ ਨੂੰ ਦੁਪਹਿਰ 1.00 ਤੋਂ ਸ਼ਾਮ 4.00 ਵਜੇ ਤੱਕ ਸੰਤ ਬਾਬਾ ਸੁਖਵਿੰਦਰ ਸਿੰਘ ਟਿੱਬੇ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਬਾਠਾਂ ਵਾਲੇ ਅਤੇ ਤਪ ਅਸਥਾਨ ਦੇ ਮੁੱਖ ਗ੍ਰੰਥੀ ਭਾਈ ਨਿਰਮਲ ਸਿੰਘ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।ਪ੍ਰਬੰਧਕ ਕਮੇਟੀ ਅਤੇ ਸੇਵਾ ਦਲ ਵਲੋਂ ਅੱਜ ਕਾਰਡ ਜਾਰੀ ਕੀਤਾ ਗਿਆ।ਇਸ ਮੌਕੇ ਸੇਵਾ ਦਲ ਦੇ ਪ੍ਰਧਾਨ ਹਰੀਸ਼ ਕੁਮਾਰ ਅਰੋੜਾ ਅਤੇ ਸੰਜੀਵ ਕੁਮਾਰ, ਬਲਜਿੰਦਰ ਸ਼ਰਮਾ, ਪੰਡਿਤ ਅਤੇ ਮੈਨੇਜਰ ਸੰਤੋਸ਼ ਮਿਸ਼ਰਾ, ਹੈਡ ਗ੍ਰੰਥੀ ਭਾਈ ਨਿਰਮਲ ਸਿੰਘ ਅਤੇ ਸੇਵਾ ਦਲ ਦੇ ਮੈਂਬਰ ਮੌਜ਼ੂਦ ਰਹੇ।ਗੁਰੂ ਕਾ ਲੰਗਰ ਤਿੰਨੋ ਦਿਨ ਅਤੁੱਟ ਵਰਤੇਗਾ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …