ਸੰਗਰੂਰ, 10 ਅਕਤੂਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਨੂੰ “ਸਰਬੋਤਮ ਆਫ਼ਤ ਰਾਹਤ ਪਹਿਲਕਦਮੀ 2023 ਪੁਰਸਕਾਰ” ਨਾਲ
ਸਨਮਾਨਿਤ ਕੀਤਾ।ਇਹ ਪੁਰਸਕਾਰ ਬੜੂ ਸਾਹਿਬ ਟਰੱਸਟ ਦੇ ਮੁੱਖ ਸੇਵਾਦਾਰ ਡਾ: ਦਵਿੰਦਰ ਸਿੰਘ, ਡਾ: ਨੀਲਮ ਕੌਰ ਅਤੇ ਭਾਈ ਜਗਜੀਤ ਸਿੰਘ ਸੇਵਾਦਾਰ ਗੁਰਦੁਆਰਾ ਜਨਮ ਅਸਥਾਨ ਚੀਮਾ ਅਤੇ “ਅਕਾਲ ਰਿਲੀਫ ਟੀਮ” ਦੇ ਸਾਰੇ ਮੈਂਬਰਾਂ ਦੇ ਸ਼ਾਨਦਾਰ ਯਤਨਾਂ ਦਿੱਤਾ ਗਿਆ, ਜਿਨ੍ਹਾਂ ਨੇ ਕੁਦਰਤੀ ਤਬਾਹੀ ਦੇ ਪੀੜ੍ਹਤਾਂ ਲਈ ਰਾਹਤ ਪ੍ਰਦਾਨ ਕਰਨ ਲਈ ਦਿਨ-ਰਾਤ ਅਣਥੱਕ ਮਿਹਨਤ ਕੀਤੀ।ਜਿਕਰਯੋਗ ਹੈ ਕਿ ਭਾਰਤ ਦੇ ਵੱਖ-ਵੱਖ ਰਾਜਾਂ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ `ਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਹਰ ਸੰਭਵ ਸਹਾਇਤਾ ਕੀਤੀ ਗਈ।ਸੱਚਖੰਡ ਵਾਸੀ ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਕਾਰਜ਼ਾਂ `ਚ ਯੋਗਦਾਨ ਪਾਉਣ ਲਈ ਭਾਰਤੀ ਸੀ.ਐਸ.ਆਰ ਪੁਰਸਕਾਰ ਗਰੁੱਪ ਵਲੋਂ ਨਵੀ ਦਿੱਲੀ ਵਿਖੇ ਕਰਵਾਏ ਪੁਰਸਕਾਰ ਸਮਾਰੋਹ ਦੌਰਾਨ ਕਲਗੀਧਰ ਟਰੱਸਟ ਦੇ ਸੇਵਾਦਾਰਾਂ ਨੂੰ ਭਾਰਤੀ ਸੀ.ਐਸ.ਆਰ ਟੀਮ ਸੰਸਥਾਪਕ ਗੌਰਵ ਭੱਲਾ ਅਤੇ ਲਕਸ਼ਮੀ ਅਗਰਵਾਲ ਨੇ ਇਹ ਪੁਰਸਕਾਰ ਭੇਟ ਕੀਤਾ।ਡਾ: ਦਵਿੰਦਰ ਸਿੰਘ, ਡਾ: ਨੀਲਮ ਕੌਰ ਅਤੇ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਇਸ ਸਨਮਾਨ ਲਈ ਧੰਨਵਾਦ ਕੀਤਾ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media