Sunday, March 15, 2026

ਖ਼ਾਲਸਾ ਕਾਲਜ ਵੈਟਰਨਰੀ ਵਿਖੇ 3 ਰੋਜ਼ਾ ‘ਵੈਟਰਨਰੀ ਐਕਸਟੈਂਸ਼ਨ’ ਰਾਸ਼ਟਰੀ ਕਾਨਫ਼ਰੰਸ 12 ਤੋਂ

ਕਾਨਫਰੰਸ ’ਚ ਦੇਸ਼ ਦੇ 15 ਰਾਜਾਂ ਤੋਂ 200 ਦੇ ਕਰੀਬ ਵਫ਼ਦ ਹੋਣਗੇ ਸ਼ਾਮਲ – ਡਾ. ਵਰਮਾ

ਅੰਮ੍ਰਿਤਸਰ, 10 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਲੋਂ ‘ਕਿਸਾਨਾਂ ਦੀ ਆਮਦਨ ਵਧਾਉਣ ਲਈ ਸਮਾਰਟ ਪਸ਼ੂ ਧਨ ਦੇ ਵਿਸਥਾਰ-ਇਕ ਐਕਸਟੈਂਸ਼ਨ ਬਾਊਂਟੀ’ ਵਿਸ਼ੇ ’ਤੇ ਸੁਸਾਇਟੀ ਫਾਰ ਵੈਟਰਨਰੀ ਐਂਡ ਐਨੀਮਲ ਹਸਬੈਂਡਰੀ ਐਕਸਟੈਂਸ਼ਨ (ਐਸ.ਪੀ.ਏ.ਐਚ.ਈ) ਦੀ 3 ਰੋਜ਼ਾ ਨੈਸ਼ਨਲ ਕਾਨਫਰੰਸ 12 ਤੋਂ 14 ਅਕਤੂਬਰ ਤੱਕ ਕਰਵਾਈ ਜਾ ਰਹੀ ਹੈ।
ਸੁਸਾਇਟੀ ਦੀ ਇਸ 5ਵੀਂ ਨੈਸ਼ਨਲ ਕਾਨਫਰੰਸ ਦੀ ਪ੍ਰਧਾਨਗੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਕਰਨਗੇ।ਜਿਸ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਮੁੱਖ ਮਹਿਮਾਨ ਅਤੇ ਭਾਰਤੀ ਖੇਤੀ ਖੋਜ਼ ਪ੍ਰੀਸ਼ਦ ਨਵੀਂ ਦਿੱਲੀ ਤੋਂ ਸਹਾਇਕ ਡਾਇਰੈਕਟਰ ਜਨਰਲ (ਏ.ਏ.ਐਫ ਅਤੇ ਸੀ.ਸੀ) ਡਾ. ਰਾਜਬੀਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਕਾਨਫ਼ਰੰਸ ਦੇ ਪ੍ਰਬੰਧਕੀ ਸਕੱਤਰ ਅਤੇ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਜਾਣਕਾਰੀ ਦੱਸਿਆ ਕਿ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਐਸ.ਪੀ.ਏ.ਐਚ.ਈ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਹ ਰਾਸ਼ਟਰੀ ਪੱਧਰ ਦੀ ਕਾਨਫਰੰਸ 12 ਤੋਂ 14 ਅਕਤੂਬਰ ਤੱਕ ਚੱਲੇਗੀ।ਉਨ੍ਹਾਂ ਆਸ ਪ੍ਰਗਟਾਈ ਕਿ ਕਾਨਫਰੰਸ ’ਚ ਦੇਸ਼ ਦੇ 15 ਰਾਜਾਂ ਤੋਂ 200 ਦੇ ਕਰੀਬ ਵਫ਼ਦ ਸ਼ਾਮਿਲ ਹੋਣਗੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …