ਸੰਗਰੂਰ, 10 ਅਕਤੂਬਰ (ਜਗਸੀਰ ਲੌਂਗੋਵਾਲ) – ਪ੍ਰਬੰਧਕ ਕਮੇਟੀ ਅਤੇ ਸੇਵਾ ਦਲ ਨਗਨ ਬਾਬਾ ਸ਼੍ਰੀ ਸਾਹਿਬ ਦਾਸ ਜੀ ਨਾਭਾ ਗੇਟ ਸੰਗਰੂਰ ਵਲੋਂ ਬਾਬਾ ਜੀ ਦੀ
ਬਰਸੀ ਦੇ ਸਬੰਧ ਵਿੱਚ ਰੂਹਾਨੀ ਕੀਰਤਨ ਦਰਬਾਰ 25 ਤੋਂ 27 ਅਕਤੂਬਰ ਤੱਕ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ।25 ਅਕਤੂਬਰ ਨੂੰ ਬਾਬਾ ਜੀ ਦੀ ਪਾਲਕੀ ਯਾਤਰਾ ਸਵੇਰੇ 10.00 ਵਜੇ ਤਪ ਅਸਥਾਨ ਤੋਂ ਸ਼ਾਨੋ ਸ਼ੌਕਤ ਨਾਲ ਚੱਲੇਗੀ ਅਤੇ 26 ਤੇ 27 ਅਕਤੂਬਰ ਨੂੰ ਦੁਪਹਿਰ 1.00 ਤੋਂ ਸ਼ਾਮ 4.00 ਵਜੇ ਤੱਕ ਸੰਤ ਬਾਬਾ ਸੁਖਵਿੰਦਰ ਸਿੰਘ ਟਿੱਬੇ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਬਾਠਾਂ ਵਾਲੇ ਅਤੇ ਤਪ ਅਸਥਾਨ ਦੇ ਮੁੱਖ ਗ੍ਰੰਥੀ ਭਾਈ ਨਿਰਮਲ ਸਿੰਘ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।ਪ੍ਰਬੰਧਕ ਕਮੇਟੀ ਅਤੇ ਸੇਵਾ ਦਲ ਵਲੋਂ ਅੱਜ ਕਾਰਡ ਜਾਰੀ ਕੀਤਾ ਗਿਆ।ਇਸ ਮੌਕੇ ਸੇਵਾ ਦਲ ਦੇ ਪ੍ਰਧਾਨ ਹਰੀਸ਼ ਕੁਮਾਰ ਅਰੋੜਾ ਅਤੇ ਸੰਜੀਵ ਕੁਮਾਰ, ਬਲਜਿੰਦਰ ਸ਼ਰਮਾ, ਪੰਡਿਤ ਅਤੇ ਮੈਨੇਜਰ ਸੰਤੋਸ਼ ਮਿਸ਼ਰਾ, ਹੈਡ ਗ੍ਰੰਥੀ ਭਾਈ ਨਿਰਮਲ ਸਿੰਘ ਅਤੇ ਸੇਵਾ ਦਲ ਦੇ ਮੈਂਬਰ ਮੌਜ਼ੂਦ ਰਹੇ।ਗੁਰੂ ਕਾ ਲੰਗਰ ਤਿੰਨੋ ਦਿਨ ਅਤੁੱਟ ਵਰਤੇਗਾ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …
Punjab Post Daily Online Newspaper & Print Media