ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ `ਚ ਹੋਈ ਪੰਜ ਦਿਨਾਂ ਬੇਸਿਕ ਮਲਟੀ ਕੈਮਰਾ
ਪ੍ਰੋਡਕਸ਼ਨ ਕੋਰਸ ਵਿਸ਼ੇ `ਤੇ ਵਰਕਸ਼ਾਪ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 19 ਵਿਦਿਆਰਥੀਆਂ ਨੇ ਭਾਗ ਲਿਆ।ਇਸ ਦੌਰਾਨ ਵਿਦਿਆਰਥੀਆਂ ਨੂੰ ਮਲਟੀ-ਕੈਮਰਾ ਸੈਟਅੱਪ, ਪ੍ਰੋਡਕਸ਼ਨ ਚੇਨ ਅਤੇ ਤਿਆਰ ਕੀਤੇ ਅਭਿਆਸਾਂ ਦੇ ਸਿਧਾਂਤ ਅਤੇ ਅਭਿਆਸ ਨੂੰ ਪਰਖਣ ਦਾ ਮੌਕਾ ਮਿਲਿਆ।ਕੋਰਸ ਵਿੱਚ ਵਿਦਿਆਰਥੀਆਂ ਨੂੰ ਟੀ.ਵੀ ਉਤਪਾਦਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਮੈਂਬਰਾਂ ਦੀਆਂ ਭੂਮਿਕਾਵਾਂ ਜਿਵੇਂ ਕਿ ਵਿਜ਼ਨ ਮਿਕਸਰ, ਫਲੋਰ ਮੈਨੇਜਰ, ਨਿਰਮਾਤਾ, ਕਰੈਕਟਰ ਜਨਰੇਟਰ ਆਦਿ ਨੂੰ ਸਿਖਾਉਣ ਲਈ ਤਿਆਰ ਕੀਤਾ ਗਿਆ ਸੀ।ਕੈਂਪਸ ਦੇ ਟੈਲੀਵਿਜ਼ਨ ਵਿਭਾਗ ਵਿੱਚ ਵਰਕਸ਼ਾਪ ਦੇ ਕੋਰਸ ਡਾਇਰੈਕਟਰ ਅਤੇ ਟੈਲੀਵਿਜ਼ਨ ਵਿਭਾਗ ਦੇ ਮੁਖੀ ਡਾ. ਮਿਲਿੰਦ ਦਾਮਲੇ ਦੀ ਦੇਖ-ਰੇਖ ਹੇਠ ਇਹ ਵਰਕਸ਼ਾਪ ਕਰਵਾਈ ਗਈ।
ਵਿਦਿਆਰਥੀਆਂ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਸ ਕਮਿਊਨੀਕੇਸ਼ਨ ਵਿਭਾਗ ਦੇ ਫੈਕਲਟੀ ਮੈਂਬਰ ਡਾ. ਪਲਵਿੰਦਰ ਭਾਟੀਆ ਅਤੇ ਸ਼੍ਰੀਮਤੀ ਨੀਰਵਾ ਸਫਰੀਆ ਵੀ ਮੌਜ਼ੂਦ ਸਨ।ਵਰਕਸ਼ਾਪ ਦੀ ਸਮਾਪਤੀ ਇੱਕ ਮਿਊਜ਼ਿਕ ਵੀਡੀਓ ਪ੍ਰੋਡਕਸ਼ਨ ਨਾਲ ਹੋਈ।ਇਸ ਮੌਕੇ ਵਿਦਿਆਰਥੀਆਂ ਨੂੰ ਐਫ.ਟੀ.ਆਈ.ਆਈ ਅਧਿਕਾਰੀਆਂ ਵਲੋਂ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media