ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) – ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਾਨਯੋਗ ਜਿਲ੍ਹਾ ਅਤੇ ਸੇਸ਼ਨਜ਼ ਜੱਜ
ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਦੀਆਂ ਹਦਾਇਤਾਂ ਅਤੇ ਸ਼੍ਰੀ ਰਸ਼ਪਾਲ ਸਿੰਘ ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ- ਸੈਕਟਰੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੀ ਅਗਵਾਈ ਹੇਠ ਅੱਜ ਕੰਪੇਨ (ਵੋਕੇਸ਼ਨਲ ਲਿਟਰੇਸੀ ਫਾਰ ਜੇਲ ਇਨਮੇਟਸ) ਰਾਹੀਂ ਜੇਲ੍ਹ ਵਿੱਚ ਬੰਦ ਬੰਦੀਆਂ ਨੂੰ ਖੇਤੀਬਾੜੀ ਸੰਬਧੀ ਸਿਖਲਾਈ ਦੇਣ ਲਈ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ।ਜਿਸ ਵਿੱਚ ਬੰਦੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਅਤੇ ਫਲਾਂ ਨੂੰ ਬੀਜ਼ਣ ਅਤੇ ਉਹਨਾਂ ਨੂੰ ਫਲਵੰਤ ਬਣਾਉਣ ਦੀ ਸਿਖਲਾਈ ਦਿੱਤੀ ਗਈ।ਇਸ ਤੋਂ ਇਲਾਵਾ ਰਸੋਈ ਵਿੱਚ ਘੱਟ ਥਾਂ ‘ਚ ਕਿਚਨ ਗਾਰਡਨ ਬਣਾਉਣ ਅਤੇ ਸਬਜ਼ੀਆਂ ਅਤੇ ਫਲਾਂ ਦੀ ਨਰਸਰੀ (ਬਾਗ) ਬਣਾਉਣ ਬਾਰੇ ਵੀ ਸਿਖਾਲਾਈ ਦਿੱਤੀ।
ਪ੍ਰੋਗਰਾਮ ਦਾ ਮੁੱਖ ਮੰਤਵ ਸੀ ਕਿ ਜੇਲ ਵਿੱਚ ਬੰਦ ਬੰਦੀ ਰਿਹਾਈ ਤੋਂ ਬਾਅਦ ਸਬਜੀਆਂ ਦੀ ਖੇਤੀਬਾੜੀ ਕਰਕੇ ਆਪਣੇ ਕਿੱਤੇ ਵਿੱਚ ਰੁੱਝ ਸਕਣ ਤਾਂ ਜੋ ਉਹ ਸਵੈ-ਨਿਰਭਰ ਹੋ ਕੇ ਆਪਣੇ ਅਤੇ ਆਪਣੇ ਪਰਿਵਾਰ ਵਾਸਤੇ ਜੀਵਿਕਾ ਕਮਾ ਕੇ ਆਪਣੇ ਆਪ ਨੂੰ ਨਸ਼ਿਆਂ ਤੋਂ ਵੀ ਦੂਰ ਰੱਖ ਸਕਣ।ਪ੍ਰੋਗਰਾਮ ਦੌਰਾਨ ਜੇਲ ਅਧਿਕਾਰੀ ਵੀ ਮੌਜ਼ੂਦ ਰਹੇ।
ਇਸ ਤੋਂ ਇਲਾਵਾ ਜਸਵਿੰਦਰ ਸਿੰਘ ਐਗਰੀਕਲਚਰ ਇਨਫਰਮੇਸ਼ਨ ਅਫਸਰ, ਫਾਰਮਰ ਟਰੇਨਿੰਗ ਸੈਂਟਰ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਅਜੈ ਕੁਮਾਰ ਅਸਿਸਟੈਂਟ ਪ੍ਰੋਫੈਸਰ ਕਿਸਾਨ ਵਿਗਿਆਨ ਕੇਂਦਰ ਵਲੋਂ ਜੇਲ ਦੀਆਂ ਪੁਰਸ਼ ਬੈਰਿਕਾਂ ਵਿੱਚ ਵੀ ਸਬਜ਼ੀਆਂ ਅਤੇ ਫਲਾਂ ਦੀ ਖੇਤੀਬਾੜੀ ਨਾਲ ਸਬੰਧਿਤ ਕਾਰਜ਼ਾਂ ਬਾਰੇ ਟਰੇਨਿੰਗ ਦਿੱਤੀ ਜਾ ਰਹੀ ਹੈ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media