Saturday, September 12, 2026

ਜੀਨਿਅਸ ਪਲੇ-ਵੇ ਸਕੂਲ ਵਿਖੇ ਕ੍ਰਿਸਮਸ ਪਾਰਟੀ ਦਾ ਆਯੋਜਨ

ਛੋਟੇ ਬੱਚਿਆਂ ਨੇ ਸਾਂਤਾ ਬਣ ਕੇ ਤੋਹਫੇ ਵੰਡੇ

PPN2312201408

ਜਲੰਧਰ, ੨੩ ਦਸੰਬਰ (ਪਵਨਦੀਪ ਸਿੰਘ ਭੰਡਾਲ/ਪਰਮਿੰਦਰ ਸਿੰਘ/ਅਮਨਦੀਪ ਸਿੰਘ) – ਬੀਤੇ ਦਿਨੀਂ ਜੀਨਿਅਸ ਪਲੇ ਵੇ ਸਕੂਲ, ਏ.ਏਸ.ਵਿਲਾ ਕਾਲੌਨੀ, ਘਾਹ ਮੰਡੀ ਬਸਤੀ ਸ਼ੇਖ ਵਿਖੇ ਕ੍ਰਿਸਮਿਸ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨੰਨੇ ਮੁੰਨੇ ਬੱਚਿਆਂ ਨੇ ਸਾਂਤਾ ਕਲਾਜ਼ ਅਤੇ ਪਰ੍ਹੀਆਂ ਬਣਕੇ ਪਾਰਟੀ ਵਿੱਚ ਆਏ ਸਾਰੇ ਮੁੱਖ ਮਹਿਮਾਨਾਂ ਦਾ ਮਨ ਮੋਹ ਲਿਆ। ਇਸ ਦੌਰਾਨ ਪ੍ਰਭੂ ਈਸਾ ਮਸੀਹ ਦੇ ਜੀਵਨ ਤੋਂ ਪ੍ਰੇਰਿਤ ਕਈ ਝਾਂਕੀਆਂ ਵੀ ਪੇਸ਼ ਕੀਤੀਆਂ ਗਈਆਂ।

ਇਸ ਮੌਕੇ ਤੇ ਕ੍ਰਿਸਮਿਸ ਦਾ ਵੈਲਕਮ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਮਨੋਜ ਵਡੇਰਾ ਨੇ ਕੇਕ ਕੱਟ ਕੇ ਕੀਤੀ। ਇਸ ਮੌਕੇ ਤੇ ਉਹਨਾਂ ਦੇ ਨਾਲ ਪ੍ਰਮੁੱਖ ਪਤੱਰਕਾਰ ਮੇਹਰ ਮੁਹੰਮਦ ਮਲਿਕ, ਸਾਹਿਲ ਵਡੇਰਾ ਤੋਂ ਇਲਾਵਾ ਸਕੂਲ ਇੰਚਾਰਜ ਮੈਡਮ ਜੋਤੀ, ਰੇਨੂੰ, ਪੂਜਾ, ਜਸਵਿੰਦਰ ਕੌਰ, ਮੇਘਾ ਆਦਿ ਵੀ ਮੌਜੂਦ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply