Wednesday, February 25, 2026

ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਸਬੰਧੀ ਮਿਉਂਸੀਪਲ ਕਾਰਪੋਰੇਸ਼ਨ ਵਲੋਂ ਸਫਾਈ ਮੁਹਿੰਮ ਜਾਰੀ

ਜਲੰਧਰ ਤੋਂ ਕੱਲ ਸ਼ਾਮ ਭਗਵਾਨ ਵਾਲੀਮਕ ਤੀਰਥ ਪੁੱਜੇਗੀ ਸ਼ੋਭਾ ਯਾਤਰਾ

ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ) – ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਸਮਾਗਮ 28 ਅਕਤੂਬਰ ਨੂੰ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਸਮਾਗਮ ਵਜੋਂ ਮਨਾਇਆ ਜਾ ਰਿਹਾ ਹੈ।ਉਸ ਦੀਆਂ ਤਿਆਰੀਆਂ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥਰੀ ਵਲੋਂ ਦਿੱਤੀਆਂ ਗਈਆਂ ਜਿੰਮੇਵਾਰੀਆਂ ਨਿਭਾਉਂਦੇ ਵੈਸੇ ਤਾਂ ਸਾਰੇ ਵਿਭਾਗਾਂ ਦੇ ਅਧਿਕਾਰੀ ਆਪਣਾ ਕੰਮ ਕਰਵਾ ਰਹੇ ਹਨ, ਪਰ ਸਮਾਗਮ ਨੂੰ ਵੇਖਦੇ ਹੋਏ ਕੰਪਲੈਕਸ ਅਤੇ ਆਲੇ ਦੁਆਲੇ ਦੀ ਸਫਾਈ ਦਾ ਵੱਡਾ ਕੰਮ ਹੋਣ ਕਾਰਨ ਡਿਪਟੀ ਕਮਿਸ਼ਨਰ ਵਲੋਂ ਇਸ ਕੰਮ ਲਈ ਮਿਉਂਸੀਪਲ ਕਾਰਪੋਰੇਸ਼ਨ ਦਾ ਸਹਿਯੋਗ ਮੰਗਿਆ ਗਿਆ ਸੀ।ਜਿਸ ਦੇ ਚੱਲਦੇ ਨਗਰ ਨਿਗਮ ਦੇ ਵਿਸ਼ਾਲ ਵਧਾਵਨ ਦੀ ਅਗਵਾਈ ਹੇਠ ਟੀਮਾਂ ਨਿਰੰਤਰ ਕੰਮ ਕਰ ਰਹੀਆਂ ਹਨ।
ਅੱਜ ਤੀਰਥ ਦਾ ਦੌਰਾ ਕਰਕੇ ਵੇਖਿਆ ਗਿਆ ਕਿ ਕਾਰਪੋਰੇਸ਼ਨ ਦੀਆਂ ਟੀਮਾਂ ਜਿਸ ਵਿਚ ਸਫਾਈ ਕਰਮੀਆਂ ਦੇ ਨਾਲ-ਨਾਲ ਮਕੈਨੀਕਲ ਸਵੀਪਿੰਗ, ਵਾਟਰ ਸਪਰਕਲਿੰਗ, ਡਿਚ ਮਸ਼ੀਨ, ਟਿਪਰ ਆਦਿ ਸਫਾਈ ਵਿਚ ਲੱਗੇ ਹੋਏ ਹਨ।ਵਧਾਵਨ ਨੇ ਦੱਸਿਆ ਕਿ ਕੱਲ ਸ਼ਾਮ ਜਲੰਧਰ ਤੋਂ ਆਉਣ ਵਾਲੀ ਸ਼ੋਭਾ ਯਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਕੰਮ ਪੂਰੇ ਕੀਤੇ ਜਾ ਰਹੇ ਹਨ 20 ਸਫਾਈ ਕਰਮੀ ਮੁੱਖ ਸੜਕ ਤੋਂ ਲੈ ਕੇ ਕੰਪਲੈਕਸ ਤੱਕ ਸਫਾਈ ਲਈ ਦਿਨ-ਰਾਤ ਕੰਮ ਕਰਨ ਵਾਸਤੇ ਤਾਇਨਾਤ ਕੀਤੇ ਗਏ ਹਨ।ਅੱਜ ਤੋਂ ਮੱਖੀ-ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ ਸਪਰੇਅ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਸਮਾਗਮਾਂ ਤੱਕ ਜਾਰੀ ਰਹੇਗਾ।ਪੀਣ ਵਾਲੇ ਪਾਣੀ ਦੇ ਟੈਂਕਰ ਵੀ ਭੇਜ ਦਿੱਤੇ ਗਏ ਹਨ।ਉਨਾਂ ਦੱਸਿਆ ਕਿ ਸਮਾਮਗ ਲਈ ਸਜਾਵਟ ਵਾਸਤੇ ਅਸੀਂ ਸੁੰਦਰ ਝੰਡਿਆਂ ਦਾ ਇੰਤਜਾਮ ਕੀਤਾ ਹੈੇ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਤੇ ਮਿਊਂਸਪੀਲ ਕਾਰਪੋਰੇਸ਼ਨ ਕਮਿਸ਼ਨਰ ਵੱਲੋਂ ਸਮਾਗਮ ਲਈ ਹਰ ਤਰਾਂ ਦੀ ਅਗਵਾਈ ਸਰੋਵਰ ਦੀ ਸਫ਼ਾਈ ਦਾ ਕੰਮ ਵੀ ਜੋਰਾਂ ਸ਼ੋਰਾਂ ‘ਤੇ ਚੱਲ ਰਿਹਾ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵਲੋਂ ਵਾਰਡ ਨੰਬਰ 46 ‘ਚ ਇੰਡੋਰ ਜਿਮ ਦੇ ਨਿਰਮਾਣ ਕਾਰਜ਼ ਦੀ ਸ਼ੁਰੂਆਤ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ …