
ਨਵੀਂ ਦਿੱਲੀ, 23 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਵਾਈਸ ਚੇਅਰਮੈਨ ਦੇ ਵਜੋਂ ਸਤਬੀਰ ਸਿੰਘ ਵਿਰਦੀ ਨੇ ਅਹੁਦਾ ਸੰਭਾਲਿਆ। ਦਿੱਲੀ ਕਮੇਟੀ ਦੇ ਜੁਆਇੰਟ ਸਕੱਤਰ ਅਤੇ ਕਾਲਕਾ ਜੀ ਤੋਂ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਸਕੂਲ ਦੇ ਮੈਨੇਜਰ ਕੁਲਮੋਹਨ ਸਿੰਘ ਅਤੇ ਪ੍ਰਿੰਸੀਪਲ ਦਵਿੰਦਰ ਕੌਰ ਢੀਂਗੜਾਂ ਦੀ ਮੌਜੂਦਗੀ ਵਿੱਚ ਸਿਰੋਪਾਓ ਦੇ ਕੇ ਵਿਰਦੀ ਨੂੰ ਅਹੁਦਾ ਸੰਭਾਲਣ ਦੀ ਵਧਾਈ ਦਿੱਤੀ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ ਇਸ ਮੌਕੇ ਉਕਤ ਵਕਾਰੀ ਅਹੁਦੇ ਤੇ ਸੇਵਾ ਸੌਪਣ ਵਾਸਤੇ ਧੰਨਵਾਦ ਕਰਦੇ ਹੋਏ ਵਿਰਦੀ ਨੇ ਕਮੇਟੀ ਵੱਲੋਂ ਸਕੂਲ ਵਿੱਚ ਵਿਦਿਆ ਦੇ ਖੇਤਰ ਵਿੱਚ ਸ਼ੁਰੂ ਕੀਤੇ ਗਏ ਸੁਧਾਰਾਂ ਲਈ ਕੰਮ ਕਰਨ ਦੀ ਵਚਨਬੱਧਤਾ ਵੀ ਜਤਾਈ। ਇਸ ਮੌਕੇ ਦਿੱਲੀ ਕਮੇਟੀ ਦੇ ਆਈ. ਟੀ. ਸਲਾਹਕਾਰ ਵਿਕ੍ਰਮ ਸਿੰਘ, ਅਕਾਲੀ ਆਗੂ ਗੁਰਦੀਪ ਸਿੰਘ ਬਿੱਟੂ, ਡਾ. ਪੁਨਪ੍ਰੀਤ ਸਿੰਘ, ਮਨਜੀਤ ਸਿੰਘ ਕੰਦਰਾ ਅਤੇ ਜਗਜੀਵਨ ਸਿੰਘ ਮੌਜੂਦ ਸਨ।
Punjab Post Daily Online Newspaper & Print Media