
ਬਠਿੰਡਾ, 24 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਢਿੱਲੋਂ ਕਰੀਏਸ਼ਨ ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ ”ਕਰੌਸ ਕਨੈਕਸ਼ਨ” ਦੀ ਸਟਾਰਕਾਸਟ ਟੀਮ ਬਠਿੰਡਾ ਵਿਖੇ ਪ੍ਰਮੋਸ਼ਨ ਲਈ ਪਹੁੰਚੀ ।ਇਥੇ ਪੁੱਜੇ ਸਟਾਰ ਕਾਸਟ ਫਿਲਮ ਦੇ ਡਾਇਰੈਕਟਰ ਨਿਸ਼ਾਂਤ ਭਰਦਵਾਜ, ਲੀਡ ਪਲੇਅਰ ਗੈਰੀ ਬੜੈਚ ਤੇ ਨੈਂਸੀ ਜੌਹਲ ਅਤੇ ਹੋਰ ਸਟਾਰ ਕਾਸਟ ਵਿਚ ਸੁਮਨਦੀਪ ਅਤੇ ਗੁਰਚੇਤ ਚਿੱਤਰਕਾਰ ਸ਼ਾਮਲ ਸਨ।ਫਿਲਮ ਨੂੰ ਇਸ ਸਾਲ 26 ਦਸੰਬਰ ਨੂੰ ਪੂਰੇ ਸੰਸਾਰ ਵਿਚ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ”ਕਰੌਸ ਕਨੈਕਸ਼ਨ” ਵਿੱਚ ਬਹੁਤ ਸਾਰੀਆਂ ਗੱਲਾਂ ਹੋਰ ਪੰਜਾਬੀ ਫਿਲਮਾਂ ਤੋਂ ਵੱਖਰੀਆਂ ਹਨ ਜਿਵੇਂ ਕਿ ਫਿਲਮ ਵਿੱਚ ਸਾਰੇ ਨਾਟ ਕਲਾਕਾਰ ਲਏ ਗਏ ਹਨ ਬਜਾਏ ਕਿਸੇ ਗਾਇਕ ਨੂੰ ਹੀਰੋ ਲੈਣ ਦੇ। ਫਿਲਮ ਦੀ ਕਹਾਣੀ ਬਿਲਕੁਲ ਹੱਟ ਕੇ ਹੈ। ਚੋਣਵੇਂ ਗਾਇਕਾਂ ਨੂੰ ਹੀ ਇਸ ਦਾ ਹਿੱਸਾ ਬਣਾਇਆ ਗਿਆ ਹੈ, ਜਿਹੜੇ ਕਿ ਅੰਤਰਰਾਜ਼ੀ ਪੱਧਰ ਤੇ ਆਪਣੀ ਵਿਸ਼ੇਸ਼ ਪਹਿਚਾਣ ਰੱਖਦੇ ਹਨ।ਫਿਲਮ ਨੂੰ ਸੰਗੀਤ ਨਿਰਦੇਸ਼ਨ ਹਿੰਦੁਸਤਾਨ ਦੀ ਘੱਟ ਉਮਰ ਦੀ ਮਹਿਲਾ ਮਿਊਜ਼ਿਕ ਡਾਇਰੈਕਟਰ ਰਿੰਮੀ ਧਰ ਵਲੋਂ ਦਿੱਤਾ ਗਿਆ ਹੈ।ਜਿਸ ਨੇ ਪੰਜਾਬੀ ਸੰਗੀਤ ਦੇ ਸੁਨਹਿਰੇ ਦਿਨਾਂ ਦੀ ਯਾਦ ਤਾਜ਼ਾ ਕਰ ਦਿੰਦਾ ਹੈ। ਸ. ਬਲਬੀਰ ਸਿੰਘ ਢਿੱਲੋਂ ਵਲੋਂ ਸੂਫੀਆਨਾ ਗੀਤ ਤਿਆਰ ਕੀਤੇ ਗਏ ਹਨ। ਪੰਜਾਬੀ ਫਿਲਮਾਂ ਦੀ ਰਿੰਮੀ ਪਹਿਲੀ ਮਹਿਲਾ ਸੰਗੀਤ ਨਿਰਦੇਸ਼ਕ ਹੈ। ਫਿਲਮ ਦੇ ਗਾਣੇ ਰਾਹਤ ਫਤੇ ਅਲੀ ਖਾਨ, ਅਰੀਫ ਲੁਹਾਰ, ਕਮਲ ਖਾਨ, ਨਵਰਾਜ ਹੰਸ, ਮਾਣਕੀ, ਤੋਚੀ ਰੈਣਾ, ਰਿਮੀ ਧਰ ਨੇ ਸੁਰਬੱਧ ਕੀਤੇ ਹਨ। ਫਿਲਮ ਦਾ ਨਿਰਮਾਣ ਜਸਬੀਰ ਢਿੱਲੋਂ ਨੇ ਕੀਤਾ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਕਈ ਫਿਲਮਾਂ ਦੀ ਲਾਈਨ ਪ੍ਰੋਡਕਸ਼ਨ ਅਤੇ ਕਾਸਟਿੰਗ ਕੀਤੀ ਹੈ ਜਿਨ੍ਹਾਂ ਵਿਚ ਜਬ ਵੀ ਮੈਟ, ਦੇਵ ਡੀ, ਲਵ ਆਜ ਕਲ ਅਤੇ ਗੁਰਦਾਸ ਮਾਨ, ਬੱਬੂ ਮਾਨ, ਹਰਭਜਨ ਮਾਨ ਆਦਿ ਸਿਤਾਰਿਆਂ ਦੀਆਂ ਕਈ ਫਿਲਮਾਂ ਵੀ ਸ਼ਾਮਲ ਹਨ।ਕ੍ਰਾਸ ਕਨੈਕਸ਼ਨ ਫਿਲਮ ਦੇ ਨਿਰਦੇਸ਼ਕ ਸ੍ਰੀ ਨਿਸ਼ਾਂਤ ਭਾਰਦਵਾਜ ਨੇ ਆਪਣੀ ਸ਼ੁਰੂਆਤ ਦੇ ਮਹਾਨ ਫਿਲਮ ਨਿਰਦੇਸ਼ਕ ਰਿਸ਼ੀਕੇਸ਼ ਮੁਖਰਜੀ ਨਾਲ ਫਿਲਮ ਵਿਚ ਛੋਟੀ ਜਿਹੀ ਮੁਲਾਕਾਤ, ਚੰਦਰੀ ਉਧਾਸੀ ਮਾਹਰੋ ਬੀਰ, ਲਾਲਾ ਹਰਦੋਲ, ਮੇਰੀ ਪਿਆਰੀ ਨਿੰਮੋ ਅਤੇ ਟਾਂਕੋ ਭਿੜ ਗਿਓ, ਦੀ ਕਾਫੀ ਸ਼ਲਾਘਾ ਹੋਈ ਹੈ।ਇਨ੍ਹਾਂ ਤੋਂ ਇਲਾਵਾ ਫੋਟੋਗ੍ਰਾਫੀ ਡਾਇਰੈਕਟਰ ਮਨਜੀਤ ਸਿੰਘ ਹਨ। ਫਿਲਮ ਦੀ ਹੋਰ ਸਟਾਰ ਕਾਸਟ ਵਿਚ ਬੀ ਐਨ ਸ਼ਰਮਾ, ਦਿਲਾਵਰ ਸਿੱਧੂ, ਅਨਿਤਾ ਸ਼ਬਦੀਸ਼, ਰਾਜਿੰਦਰ ਰੋਜੀ ਅਤੇ ਰਮਨ ਢਿੱਲੋਂ ਸ਼ਾਮਲ ਹਨ।
ਫਿਲਮ ਦੀ ਜਾਣ ਪਹਿਚਾਣ ਵੇਲੇ ਉਨ੍ਹਾਂ ਦੱਸਿਆ ਕਿ ਫ਼ਿਲਮ ਵਿੱਚ ਕਿਸਮਤ ਦੀਆਂ ਅਠਖੇਲੀਆਂ ਦੇ ਵਿੱਚ ਕੌੜੇ ਅਤੇ ਮਿੱਠੇ ਅਨੁਭਵਾਂ ਨੂੰ ਇਕੱਠੇ ਮਹਿਸੂਸ ਕਰਦਿਆਂ ਤੁਹਾਨੂੰ ਇੱਕ ਨਵੀਂ ਦੁਨੀਆ ਵਿੱਚ ਲੈ ਜਾਂਦੇ ਹਨ ਜਿਨ੍ਹਾਂ ਵਿੱਚ ਹਰ ਪਲ ਤੁਹਾਨੂੰ ਅਜਿਹੇ ਭਦਰਪੁਰਸ਼ਾਂ ਅਤੇ ਔਰਤਾਂ ਵਲੋਂ ਮੁਲਾਕਾਤ ਕਰਨੀ ਪੈਂਦੀ ਹੈ ਜੋ ਕਿ ਖੂਬਸੂਰਤ ਹਨ ਅਤੇ ਬੇਹੱਦ ਗਾਲੜੀ ਵੀ ਹਨ।ਅਜਿਹੇ ਜਵਾਨ ਜੋੜੇ ਵੀ ਹਨ ਜੋ ਕਿ ਆਪਣੇ ਪਿਆਰ ਨੂੰ ਪਾਉਣ ਲਈ ਕਿਸੇ ਵੀ ਸੀਮਾ ਤੱਕ ਜਾਣ ਲਈ ਤਿਆਰ ਹਨ ।ਇੱਕ-ਦੂਜੇ ਨੂੰ ਗਲਤ ਸਮਝਣ ਅਤੇ ਭੰਮਾਂ ਨੇ ਹਰ ਪਲ ਪਰੀਸਥਤੀਆਂਂ ਨੂੰ ਉਲਝਨਦਾਰ ਬਣਾਏ ਰੱਖਿਆ ਹੈ ਅਤੇ ਵੱਖਰਾ ਭੂਮਿਕਾਵਾਂ ਵੀ ਮਨੋਰੰਜਨ ਅਤੇ ਰੁਮਾਂਚ ਦੀ ਇੱਕ ਨਵੀਂ ਦੁਨੀਆ ਵਿੱਚ ਲੈ ਜਾਂਦੀਆਂ ਹਨ।ਫ਼ਿਲਮ ਵਿੱਚ ਹਰ ਪਲ ਉਤਾਰ-ਚੜਾਵ ਹਨ ਓਨੇ ਹੀ ਸਹਿਜ ਇਨ੍ਹਾਂ ਦੇ ਪਿਆਰ ਅਤੇ ਰੁਮਾਂਸ ਦੇ ਕਿੱਸੇ ਹਨ ਜੋ ਕਿ ਹਰ ਪਲ ਤੁਹਾਨੂੰ ਗੁਦਗੁਦਾਤੇ ਰਹਿੰਦੇ ਹਨ।
Punjab Post Daily Online Newspaper & Print Media