Saturday, September 12, 2026

ਭਾਜਪਾ ਦੀ ਝਾਰਖੰਡ ਵਿੱਚ ਸਰਕਾਰ ਅਤੇ ਜੰਮੂ ਕਸ਼ਮੀਰ ‘ਚ ਦੂਜੀ ਵੱਡੀ ਪਾਰਟੀ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡੇ

PPN2412201408

ਬਠਿੰਡਾ, 24 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਜਿਲ੍ਹਾ ਪ੍ਰਧਾਨ ਗੁਰਬਿੰਦਰ ਭਗਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਮੰਡਲ ਗੋਨਿਆਣਾ ਦੀ ਮੀਟਿੰਗ ਮੰਡਲ ਦਫ਼ਤਰ ਗੋਨਿਆਣਾ ਵਿਖੇ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ ਦੀ ਝਾਰਖੰਡ ਵਿੱਚ ਨਿਰੋਲ ਸਰਕਾਰ ਬਣਨ ਅਤੇ ਜੰਮੂ ਕਸ਼ਮੀਰ ਵਿੱਚ ਦੂਜੀ ਸਭ ਤੋਂ ਵੱਡੀ ਪਾਰਟੀ ਬਣਨ ਦੀ ਖੁਸ਼ੀ ਵਿੱਚ ਪਟਾਖੇ ਚਲਾਏ ਅਤੇ ਲੱਡੂ ਵੰਡੇ ਗਏ ।ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਅਹੁਦੇਦਾਰ ਮੌਜੂਦ ਸਨ।ਮੰਡਲ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਇਸ ਜਿੱਤ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਸਮੂਹ ਪਾਰਟੀ ਵਰਕਰਾਂ ਦੇ ਸਿਰ ਜਾਂਦਾ ਹੈ ।ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਦਿੱਲੀ ਅਤੇ ਬਿਹਾਰ ਵਿੱਚ ਵੀ ਭਾਰਤੀ ਜਨਤਾ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ ।ਇਸ ਅਵਸਰ ‘ਤੇ ਲਾਜਪਤ ਰਾਏ ਗੋਇਲ ਸਟੇੇਟ ਮੈਂਬਰ, ਸੰਦੀਪ ਮਿੰਟਾ ਮੀਤ ਪ੍ਰਧਾਨ, ਜਸਵਿੰਦਰ ਸਿੰਘ ਮੀਡੀਆ ਇੰਚਾਰਜ ਬਠਿੰਡਾ, ਅਮਨ ਢਿੱਲੋਂ ਜਿਲ੍ਹਾ ਸੈਕਟਰੀ ਬਠਿੰਡਾ, ਦਲਜੀਤ ਸਿੰਘ ਖੁਰਮੀ ਜਿਲ੍ਹਾ ਜਨਰਲ ਸੈਕਟਰੀ, ਚਮਕੌਰ ਸਿੰਘ ਜੁ. ਸੈਕਟਰੀ ਯੁਵਾ ਮੋਰਚਾ, ਨਰਿੰਦਰ ਸਿੰਘ ਜਿਲ੍ਹਾ ਕਨਵੀਨਰ ਸਪੋਰਟਸ ਸੈੱਲ, ਚੰਦਭਾਨ ਮੀਤ ਪ੍ਰਧਾਨ, ਰੂਪ ਸਿੰਘ ਪੰਚ ਸਿਵੀਆ, ਗੁਰਵਿੰਦਰ ਸਿੰਘ, ਭੂਸ਼ਨ ਸਿੰਗਲਾ, ਸੁਰਜੀਤ ਰਾਮ, ਦੀਪ ਮੋਹਨ ਦੀਪਾ, ਡਾਲੂ ਰਾਮ, ਯਸ਼ਪਾਲ ਸਿੰਗਲਾ, ਅਮਨ ਬਰਾੜ, ਨਿਰਮਲ ਸਿੰਘ, ਸੁਖਰਾਜ ਸਿੰਘ ਆਦਿ ਹਾਜ਼ਰ ਸਨ ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply