Monday, July 13, 2026

ਤਨ ਮਨ ਰੁਸ਼ਨਾਏ ਦਿਵਾਲੀ

ਹਾਸੇ ਲੈ ਕੇ ਆਏ ਦਿਵਾਲੀ
ਐਬਾਂ ਨੂੰ ਲੈ ਜਾਏ ਦਿਵਾਲੀ
ਹਰ ਇਕ ਹੀ ਮਨ ਖੁਸ਼ ਹੋ ਜਾਵੇ
ਸਭ ਨੂੰ ਤਾਂ ਹੀ ਭਾਏ ਦਿਵਾਲੀ।

ਬਣ ਕੇ ਹਾਸਾ ਇਹ ਆ ਜਾਵੇ
ਦੁੱਖ ਹਰਕੇ ਲੈ ਜਾਏ ਦਿਵਾਲੀ
ਹਰ ਇਕ ਦੀ ਰੂਹ ਦਵੇ ਦੁਆਵਾਂ
ਹਰ ਇਕ ਹੱਸ ਮਨਾਏ ਦਿਵਾਲੀ।

ਜਿੱਤ ਬਦੀ ਤੇ ਚੰਗੇ ਦੀ ਹੈ
ਇਸਨੂੰ ਹੀ ਦਰਸਾਏ ਦਿਵਾਲੀ।
ਨਾ ਪਰਦੂਸ਼ਣ ਕਰਨਾ ਆਪਾਂ
ਸਾਡੀ ਗੱਲ ਪੁਗਾਏ ਦਿਵਾਲੀ।

ਚੰਗਾ ਖਾਣਾ ਚੰਗਾ ਪੀਣਾ
ਮਾੜਾ ਆਪ ਭਜਾਏ ਦਿਵਾਲੀ।
ਕਰਲੋ ਜੇ ਹੈ ਬਾਕੀ ਰਹਿੰਦੀ
ਕਰਵਾ ਦਿੰਦੀ ਸਫਾਈ ਦਿਵਾਲੀ।

ਖਰਚਾ ਕਰਿਉ ਪੂਰਾ ਸੂਰਾ
ਕਰਜ਼ਾ ਨਾ ਚੜ੍ਹਵਾਏ ਦਿਵਾਲੀ।
ਹੋਵਣ ਦੂਰ ਹਨੇਰੇ ਸਾਰੇ
ਤਨ ਮਨ ਨੂੰ ਰੁਸ਼ਨਾਏ ਦਿਵਾਲੀ।
1111202303

ਹਰਦੀਪ ਬਿਰਦੀ
ਮੋ – 90416 00900

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …