Saturday, July 27, 2024

ਖਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਇਤਿਹਾਸਕ ਵਿਕਾਸ ਅਤੇ ਤਰੱਕੀ

ACD Systems Digital Imaging

ਇਤਿਹਾਸਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ (ਕੇ.ਸੀ.ਜੀ.ਸੀ) ਨੇ ਸਿੱਖਿਆ ਪਸਾਰ ਦੇ ਟੀਚੇ ਨੂੰ ਹਾਸਲ ਕਰਦਿਆਂ ਵਿਕਾਸ ਅਤੇ ਤਰੱਕੀ ਦਾ ਨਵਾਂ ਇਤਿਹਾਸ ਸਿਰਜਿਆ ਹੈ।ਸੁਸਾਇਟੀ 19 ਵਿੱਦਿਅਕ ਸੰਸਥਾਵਾਂ ਨੂੰ ਸਫਲਤਾਪੂਰਵਕ ਚਲਾ ਰਹੀ ਹੈ ਅਤੇ ਪਿੱਛਲੇ ਦਹਾਕੇ ’ਚ ਹੀ ਇਸ ਨੇ ਰਿਕਾਰਡ ਸਿਰਜਦਿਆਂ 11 ਕਾਲਜ ਅਤੇ ਸਕੂਲ ਖੋਲ੍ਹੇ ਹਨ।ਕੇਸੀਜੀਸੀ ਆਉਣ ਵਾਲੇ ਸਮੇਂ ’ਚ ਹੋਰ ਉਚ ਪੱਧਰੀ ਵਿੱਦਿਅਕ ਸੰਸਥਾਵਾਂ ਜਿਵੇਂ ਕਿ ਖਾਲਸਾ ਮੈਡੀਕਲ ਕਾਲਜ, ਆਈ.ਸੀ.ਐਸ.ਈ ਖ਼ਾਲਸਾ ਕਾਲਜ ਕੈਂਪਸ ਅੰਮ੍ਰਿਤਸਰ, ਖ਼ਾਲਸਾ ਕਾਲਜ ਪਬਲਿਕ ਸਕੂਲ ਘੁਗ (ਜਲੰਧਰ) ਅਤੇ ਇਕ ਹੋਰ ਡਿਗਰੀ ਕਾਲਜ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ।
ਖ਼ਾਲਸਾ ਕਾਲਜ ਸੋਸਾਇਟੀ ਵਲੋਂ ‘ਗੁਰਮਤਿ ਸਟੱਡੀ ਸੈਂਟਰ’ ਖੋਲ੍ਹੇ ਜਾਣ ਨਾਲ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਪ੍ਰਚਾਰਕਾਂ, ਰਾਗੀਆਂ ਅਤੇ ਪਾਠੀਆਂ ਲਈ ਤਿਆਰ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ।ਕੇ.ਸੀ.ਜੀ.ਸੀ ਸਮਾਜ ਦੇ ਹਰੇਕ ਵਰਗ ਨੂੰ ਵਿਗਿਆਨਕ ਗਿਆਨ ਅਤੇ ਸਿੱਖਿਆ ਦੇ ਪਸਾਰ ਲਈ ਆਪਣੇ ਸੰਸਥਾਪਕ ਪੁਰਖਿਆਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ।ਇਹ ਪਿਛਲੇ 2 ਦਹਾਕਿਆਂ ’ਚ ਵਿੱਦਿਅਕ ਸੰਸਥਾਵਾਂ ਦਾ ਪ੍ਰਬੰਧਨ ਕਰਨ ਵਾਲੀ ਦੇਸ਼ ਭਰ ’ਚ ਸਭ ਤੋਂ ਵੱਕਾਰੀ ਸੰਸਥਾਵਾਂ ਵਜੋਂ ਉਭਰੀ ਹੈ।
ਖ਼ਾਲਸਾ ਕਾਲਜ ਮੈਨੇਜ਼ਮੈਂਟ ਵਲੋਂ ਧਾਰਮਿਕ ਪ੍ਰਚਾਰ, ਪ੍ਰ੍ਰਸਾਰ ਅਤੇ ਵਿਦਿਆਰਥੀਆਂ ਨੂੰ ਉੱਚ ਸੰਸਕਾਰਾਂ ਨਾਲ ਗੁਣਵਾਨ ਬਣਾਉਣ ਦੇ ਮਕਸਦ ਤਹਿਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਹਰੇਕ ਸਾਲ ਗੁਰਪੁਰਬ ਤੋਂ ਇਕ ਦਿਨ ਪਹਿਲਾਂ ਖ਼ਾਲਸਾ ਕਾਲਜ ਸੰਸਥਾਵਾਂ ਵਲੋਂ ਸਜਾਇਆ ਜਾਂਦਾ ਹੈ, ਜੋ ਕਿ ਇਸ ਵਾਰ ਪਹਿਲਾਂ 25 ਨਵੰਬਰ ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਜਾਵੇਗਾ।
ਸੋਸਾਇਟੀ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ, ਰਜਿੰਦਰ ਮੋਹਨ ਸਿੰਘ ਛੀਨਾ ਜੀ ਦੀ ਅਣਥੱਕ ਮਿਹਨਤ ਅਤੇ ਅਗਾਂਹਵਧੂ ਸੋਚ ਕਾਰਨ ਸੋਸਾਇਟੀ ਨੇ ਮਿਆਰੀ ਕਾਲਜ, ਸਕੂਲ ਖੋਲ੍ਹ ਕੇ ਇਤਿਹਾਸ ਸਿਰਜਿਆ ਹੈ।ਸੋਸਾਇਟੀ ਦੇ ਚਾਂਸਲਰ ਰਾਜਮੋਹਿੰਦਰ ਸਿੰਘ ਮਜੀਠਾ, ਰੈਕਟਰ ਲਖਬੀਰ ਸਿੰਘ ਲੋਧੀਨੰਗਲ, ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ, ਵਧੀਕ ਆਨਰੇਰੀ ਸਕੱਤਰ ਜਤਿੰਦਰ ਸਿੰਘ ਬਰਾੜ, ਜੁਆਇੰਟ ਸਕੱਤਰ ਗੁਨਬੀਰ ਸਿੰਘ, ਅਜਮੇਰ ਸਿੰਘ ਹੇਰ, ਰਾਜਬੀਰ ਸਿੰਘ, ਸਰਦੂਲ ਸਿੰਘ ਮੰਨਨ, ਅਜੀਤ ਸਿੰਘ ਬਸਰਾ, ਪਰਮਜੀਤ ਸਿੰਘ ਬੱਲ, ਸ: ਸੰਤੋਖ ਸਿੰਘ ਸੇਠੀ, (ਡਾ.) ਕਰਤਾਰ ਸਿੰਘ ਗਿੱਲ ਸ਼ਾਮਿਲ ਹਨ, ਇਕ ਟੀਮ ਦੀ ਤਰ੍ਹਾਂ ਕੰਮ ਕਰ ਰਹੇ ਹਨ।
ਵਿੱਦਿਅਕ ਖੇਤਰ ’ਚ ਧਰੁਵ ਤਾਰੇ ਖ਼ਾਲਸਾ ਕਾਲਜ ਤੋਂ ਇਲਾਵਾ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਖ਼ਾਲਸਾ ਕਾਲਜ ਫ਼ਾਰ ਵੁਮੈਨ, ਖਾਲਸਾ ਕਾਲਜ ਆਫ ਐਜ਼ੂਕੇਸ਼ਨ, ਰਣਜੀਤ ਐਵੀਨਿਊ, ਖਾਲਸਾ ਕਾਲਜ ਆਫ ਨਰਸਿੰਗ, ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ, ਖਾਲਸਾ ਕਾਲਜ ਆਫ ਫਾਰਮੇਸੀ, ਖਾਲਸਾ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ, ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਖਾਲਸਾ ਕਾਲਜ ਆਫ ਬਿਜ਼ਨਿਸ ਸਟੱਡੀਜ਼ ਐਂਡ ਟੈਕਨਾਲੋਜੀ, ਮੋਹਾਲੀ, ਖ਼ਾਲਸਾ ਕਾਲਜ ਆਫ਼ ਲਾਅ, ਖਾਲਸਾ ਕਾਲਜ ਚਵਿੰਡਾ ਦੇਵੀ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ, ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ, ਖਾਲਸਾ ਕਾਲਜ ਪਬਲਿਕ ਸਕੂਲ, ਹੇਰ ਵਿੱਦਿਆ ਦੇ ਖੇਤਰ ’ਚ ਮੋਹਰੀ ਸੰਸਥਾਵਾਂ ਹਨ।1111202302

ਧਰਮਿੰਦਰ ਸਿੰਘ ਰਟੌਲ
ਡਿਪਟੀ ਡਇਰੈਕਟਰ, ਲੋਕ ਸੰਪਰਕ ਵਿਭਾਗ,
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ,ਅੰਮ੍ਰਿਤਸਰ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …