ਅੰਮ੍ਰਿਤਸਰ, 3 ਦਸਬੰਰ (ਸੁਖਬੀਰ ਸਿੰਘ) – ਕਾਂਗਰਸ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਨੂੰ ਫੈਡਰੇਸ਼ਨ ਆਫ ਐਸੋਸੀਏਸ਼ਨ ਆਫ ਸਮਾਲ ਇੰਡਸਟਰੀ
ਗਵਰਮੈਂਟ ਆਫ ਇੰਡੀਆ ਵਲੋਂ ਪ੍ਰਧਾਨ ਬਣਾਏ ਜਾਣ ‘ਤੇ ਸੀਨੀਅਰ ਮਿੱਤਰ ਸਿਟੀਜ਼ਨ ਮਿੱਤਰ ਮੰਡਲ ਵਲੋਂ ਉਨ੍ਹਾਂ ਦਾ ਪੁਰਜ਼ੋਰ ਸਵਾਗਤ ਤੇ ਯਾਦਗਾਰੀ ਮੌਮੈਂਟੋ, ਦੋਸ਼ਾਲਾ ਤੇ ਸਿਰਪਾਓ ਨਾਲ ਸਨਮਾਨ ਸਥਾਨਕ ਹੋਟਲ ਵਿਖੇ ਇਕ ਸਾਦਾ ਸਮਾਗਮ ਦੌਰਾਨ ਕੀਤਾ ਗਿਆ।
ਸਮਾਗਮ ਵਿੱਚ ਜੋਗਿੰਦਰ ਸਿੰਘ ਅਦਲੀਵਾਲ ਅਤੇ ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇੰਦਰਜੀਤ ਸਿੰਘ ਬਾਸਰਕੇ ਦੀ ਲੰਮੀ ਘਾਲਣਾ ਜਨਤਾ ਪ੍ਰਤੀ ਸੇਵਾ ਭਾਵਨਾ ਤੇ ਪਾਰਟੀ ਪ੍ਰਤੀ ਵਫਾਦਾਰੀ ਨੇ ਉਨ੍ਹਾਂ ਨੂੰ ਇਸ ਅਹੁੱਦੇ ਤੀਕ ਪਹੁੰਚਾਇਆ ਹੈ।ਇਸ ਸਮੇਂ ਸੁਖਰਾਜ ਸਿੰਘ ਰਾਜ ਥਾਂਦੇ ਯੂ.ਐਸ.ਏ, ਪ੍ਰੀਤਮ ਸਿੰਘ ਪੁਰੀ, ਦਰਸ਼ਨ ਸਿੰਘ ਪੰਨੂ, ਹਰਜਿੰਦਰ ਸਿੰਘ ਏ.ਆਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰਸ਼ੋਤਮ ਹਾਂਡਾ, ਸੁਖ ਨੰਬਰਦਾਰ ਅਦਲੀਵਾਲ, ਅਮਰੀਕ ਸਿੰਘ ਅਦਲੀਵਾਲ, ਮਨਪ੍ਰੀਤ ਸਿੰਘ ਬੇਦੀ, ਖੁਸ਼ਵੰਤ ਸਿੰਘ, ਪਰਮਜੀਤ ਸਿੰਘ ਬਾਜਵਾ, ਲਖਬੀਰ ਸਿੰਘ ਛੱਜਲਵੱਡੀ, ਜਗਦੀਸ਼ ਸਿੰਘ ਨਰਾਇਣਗੜ੍ਹ ਆਦਿ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …
Punjab Post Daily Online Newspaper & Print Media