ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ
ਮੈਜਿਸਟਰੇਟ ਅੰਮ੍ਰਿਤਸਰ-1 ਮਨਕੰਵਲ ਸਿੰਘ ਚਾਹਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਬਲਰਾਜ ਸਿੰਘ (ਡਿਪਟੀ ਡੀ.ਈ.ਓ) ਕਮ ਡੈਡੀਕੇਟਿਡ ਏ.ਈ.ਆਰ.ਓ ਦੀ ਅਗਵਾਈ ‘ਚ 016-ਅੰਮ੍ਰਿਤਸਰ ਪੱਛਮੀ ਦੇ ਅਧੀਨ ਆਉਂਦੇ ਖੇਤਰ ਵਿੱਚ ਵੋਟਰਾਂ ਲਈ ਸਪੈਸ਼ਲ ਤੌਰ ‘ਤੇ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਦੀ ਡੈਮੋਸ਼ਟਰੇਸ਼ਨ ਦਸੰਬਰ ਮਹੀਨੇ ਵਿੱਚ ਵੱਖ-ਵੱਖ ਬੂਥਾਂ ‘ਤੇ ਕਰਵਾਈ ਜਾਣੀ ਹੈ।ਇਸੇ ਤਹਿਤ ਅੱਜ ਸੁਪਰਵਾਇਜਰ ਦਿਨੇਸ਼ ਕੁਮਾਰ ਦੀ ਦੇਖ-ਰੇਖ ਵਿੱਚ ਇਹ ਮਸ਼ੀਨਾਂ ਪ੍ਰਭਾਕਰ ਸੀ.ਸੈ.ਸਕੂਲ, ਸ.ਐ.ਸ ਕਿ੍ਰਸ਼ਨਾ ਮੰਦਿਰ ਛੇਹਰਟਾ, ਸੇਂਟ ਐਗਜੇਵੀਅਰ ਸਕੂਲ ਛੇਹਰਟਾ ਵਿਖੇ 9.00 ਵਜੇ ਤੋਂ 3.00 ਵਜੇ ਤੱਕ ਲਗਾਈ ਗਈ।ਇਸ ਡੈਮੋਸ਼ਟਰੇਸ਼ਨ (ਟਰੇਨਿੰਗ) ਵਿੱਚ ਕਾਫੀ ਲੋਕਾਂ ਨੇ ਭਾਗ ਲਿਆ ਅਤੇ ਮਸ਼ੀਨ ਬਾਰੇ ਜਾਣਿਆ।ਮਨਕੰਵਲ ਸਿੰਘ ਚਾਹਲ ਵਲੋਂ ਖਾਸ ਤੌਰ ਅੰਮ੍ਰਿਤਸਰ ਪੱਛਮੀ ਹਲਕੇ ਦੇ ਜੋ ਨੌਜਵਾਨ ਲੜਕੇ ਲੜਕੀਆਂ 18 ਸਾਲ ਦੇ ਹੋਏ ਹਨ, ਉਨਾਂ ਨੂੰ ਅਪੀਲ ਕੀਤੀ ਕਿ ਉਹ ਜਿਆਦਾ ਤੋ ਜਿਆਦਾ ਇਸ ਟਰੇਨਿੰਗ ਦਾ ਹਿੱਸਾ ਬਣਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media