Tuesday, July 29, 2025
Breaking News

ਮਾਨਯੋਗ ਸੈਸ਼ਨ ਜੱਜ ਨੇ ਸਕੂਲੀ ਬੱਚਿਆਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਸੱਤਿਆ ਭਾਰਤੀ ਫਾਉਂਡੇਸ਼ਨ ਐਨ.ਜੀ.ਓ ਵਲੋਂ ਚਲਾਏ ਜਾ ਰਹੇ ਸਕੂਲਾਂ ਵਿੱਚ ਜੁਵੇਨਾਇਲ ਜਸਟਿਸ ਐਕਟ ਦੀ ਜਾਗਰੂਕਤਾ ਸਬੰਧੀ ਪੇਂਟਿੰਗ ਮੁਕਾਬਲੇ ਕਰਵਾਏ ਗਏ ਸਨ।ਇਹਨਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਵਲੋਂ ਬਣਾਈਆਂ ਗਈਆਂ ਪੇਂਟਿੰਗਾਂ ਵਿਚੋਂ ਕੁੱਝ ਦੀ ਚੋਣ ਕਰਕੇ ਉਨਾਂ ਨੂੰ ਬਣਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਮਾਨਯੋਗ ਸੈਸ਼ਨ ਜੱਜ ਮੈਡਮ ਹਰਪ੍ਰੀਤ ਕੌਰ ਰੰਧਾਵਾ ਨੇ ਬੱਚਿਆਂ ਨੂੰ ਇਨਾਮਾਂ ਵੰਡ ਕੇ ਉਨਾਂ ਦੀ ਹੌਂਸਲਾ ਅਫਜ਼ਾਈ ਕੀਤੀ।ਉਨਾਂ ਦੱਸਿਆ ਕਿ ਚੁਣੀਆਂ ਗਈਆਂ ਪੇਂਟਿੰਗਾਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜੁਵੇਨਾਇਲ ਜਸਟਿਸ ਦੇ ਦਫ਼ਤਰ ਵਿਖੇ ਲਗਾਈਆਂ ਗਈਆਂ ਹਨ।ਪ੍ਰਿੰਸੀਪਲ ਮੈਜਿਸਟ੍ਰੇਟ ਸ੍ਰੀ ਹਿਮਾਂਸ਼ੂ ਅਰੋੜਾ ਵਲੋਂ ਮਾਨਯੋਗ ਸੈਸ਼ਨ ਜੱਜ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਕੁਲਦੀਪ ਕੌਰ, ਲਾਅ ਅਫ਼ਸਰ ਸ: ਤਰਨਜੀਤ ਸਿੰਘ, ਸ: ਨਰਿੰਦਰ ਸਿੰਘ ਪੰਨੂ, ਮੈਡਮ ਤਨੁਜਾ ਗੋਇਲ, ਬਾਲ ਸੁਰੱਖਿਆ ਅਫ਼ਸਰ ਨੇਹਾ ਚੋਪੜਾ ਤੋਂ ਇਲਾਵਾ ਕਈ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …