Sunday, March 29, 2026

ਸਟੱਡੀ ਸਰਕਲ ਨੇ ਕਾਲਜ ਵਿਦਿਆਰਥੀਆਂ ਦੇ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਐਲਾਨਿਆ

ਸੰਗਰੂਰ, 16 ਦਸੰਬਰ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਦੇਸ਼ ਭਰ ਵਿੱਚ ਨਵੰਬਰ ਦੇ ਮਹੀਨੇ ਕਾਲਜ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ ਗਿਆ ਸੀ।ਇਸੇ ਅਧੀਨ ਸੰਗਰੂਰ-ਬਰਨਾਲਾ- ਮਾਲੇਰਕੋਟਲਾ ਜ਼ੋਨ ਦੇ ਵੱਖ-ਵੱਖ ਕਾਲਜਾਂ ਵਿੱਚ ਇਹ ਇਮਤਿਹਾਨ ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਤੇ ਜ਼ੋਨਲ ਕੋਆਰਡੀਨੇਟਰ, ਪ੍ਰੋ. ਨਰਿੰਦਰ ਸਿੰਘ ਐਡੀਸ਼ਨਲ ਸਕੱਤਰ ਅਕਾਦਮਿਕ, ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ, ਅਜਮੇਰ ਸਿੰਘ ਡਿਪਟੀ ਡਾਇਰੈਕਟਰ, ਗੁਰਮੇਲ ਸਿੰਘ ਵਿੱਤ ਸਕੱਤਰ, ਹਰਵਿੰਦਰ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ ਦੀ ਨਿਗਰਾਨੀ ਹੇਠ ਕਰਵਾਏ ਇਮਤਿਹਾਨ ਵਿੱਚ ਨਰਸਿੰਗ ਕਾਲਜ ਅਤੇ ਆਈ.ਟੀ.ਆਈ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ ਸੀ।ਸਬੰਧਤ ਸੰਸਥਾਵਾਂ ਦੇ ਸਟਾਫ ਦੇ ਨਾਲ ਗੁਲਜ਼ਾਰ ਸਿੰਘ ਸਕੱਤਰ ਸੰਗਰੂਰ, ਗਿਆਨ ਸਿੰਘ ਭਵਾਨੀਗੜ੍ਹ, ਬੇਬੇ ਨਾਨਕੀ ਸਿਲਾਈ ਕੇਂਦਰ ਦੀ ਪ੍ਰਧਾਨ ਹਰਪ੍ਰੀਤ ਕੌਰ, ਅਮਨਪ੍ਰੀਤ ਕੌਰ ਥਲੇਸਾਂ, ਚਮਨਪੀਤ ਕੌਰ, ਕਰਮਜੀਤ ਕੌਰ ਜਖੇਪਲ, ਰਣਜੀਤ ਕੌਰ ਫਤਿਹਗੜ੍ਹ ਛੰਨਾ, ਅਮਨਦੀਪ ਕੌਰ ਸੰਗਰੂਰ, ਰਾਜਵੀਰ ਸਿੰਘ ਰੰਗੀਲਾ, ਜਸਵੀਰ ਸਿੰਘ ਖਾਲਸਾ ਦਾ ਵਿਸ਼ੇਸ਼ ਸਹਿਯੋਗ ਰਿਹਾ।
ਸਥਾਨਿਕ ਜ਼ੋਨਲ ਦਫ਼ਤਰ ਵਿਖੇ ਨਤੀਜੇ ਦਾ ਐਲਾਨ ਕਰਦਿਆਂ ਜ਼ੋਨਲ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਇਮਤਿਹਾਨ ਵਿਚੋਂ ਜ਼ੋਨਲ ਪੱਧਰ ‘ਤੇ ਕ੍ਰਿਸ਼ਨਾ ਕੌਰ ਸਰਕਾਰੀ ਰਣਬੀਰ ਕਾਲਜ ਸੰਗਰੂਰ, ਹਰਪ੍ਰੀਤ ਕੌਰ ਸ਼ਹੀਦ ਊਧਮ ਸਿੰਘ ਇੰਸਟੀਚਿਊਟ ਮਹਿਲਾਂ ਚੌਕ, ਅਮਰਿੰਦਰ ਕੌਰ ਦੇਸ਼ ਭਗਤ ਕਾਲਜ ਬਰੜਵਾਲ-ਧੂਰੀ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ ਹੈ, ਜਦੋਂ ਕਿ ਅਰਸ਼ਦੀਪ ਬੇਗੁਮ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਅਤੇ ਗੁਰਪ੍ਰੀਤ ਕੌਰ ਦੇਸ਼ ਭਗਤ ਕਾਲਜ ਆਫ ਐਜੂਕੇਸ਼ਨ ਬਰੜਵਾਲ-ਧੂਰੀ ਨੇ ਚੌਥਾ ਸਥਾਨ ਅਤੇ ਸੁਖਵੀਰ ਕੌਰ ਬਾਬਾ ਪਰਮਾਨੰਦ ਕੰਨਿਆ ਮਹਾਂ ਵਿਦਿਆਲਿਆ ਜਖੇਪਲ ਤੇ ਵੀਰਪਾਲ ਕੌਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸੁਨਾਮ ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ।ਇਹਨਾਂ ਦੇ ਨਾਲ ਸਿਮਰਨਜੀਤ ਕੌਰ ਮਾਤਾ ਗੁਜਰੀ ਨਰਸਿੰਗ ਇੰਸਟੀਚਿਊਟ ਬਡਰੁੱਖਾਂ, ਸਿਮਰਨ ਸ਼ਰਮਾ ਡਾਈਟ ਸੰਗਰੂਰ, ਮੁਹੰਮਦ ਅਫ਼ਜ਼ਲ ਦੇਸ਼ ਭਗਤ ਪੋਲੀਟੈਕਨਿਕ ਕਾਲਜ ਬਰੜਵਾਲ -ਧੂਰੀ, ਹਰਪ੍ਰੀਤ ਕੌਰ ਲਾਈਫ ਗਾਰਡ ਇੰਸਟੀਚਿਊਟ ਕਲੌਦੀ, ਸੋਨੂੰ ਸਿੰਘ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ, ਸੰਦੀਪ ਕੌਰ ਆਈ.ਟੀ.ਆਈ ਲੜਕੀਆਂ ਸੁਨਾਮ, ਸਾਜ਼ਦਾ ਪ੍ਰਵੀਨ ਸਰਕਾਰੀ ਕਾਲਜ ਮਾਲੇਰਕੋਟਲਾ, ਸ਼ੀਤਲ ਅਕਾਲ ਕਾਲਜ ਆਫ ਡਿਪਲੋਮਾ ਫਾਰਮੇਸੀ ਮਸਤੂਆਣਾ ਸਾਹਿਬ, ਸੁਖਮੰਦਰ ਸਿੰਘ ਅਕਾਲ ਫਿਜ਼ੀਕਲ ਐਜੂਕੇਸ਼ਨ ਕਾਲਜ ਮਸਤੂਆਣਾ ਸਾਹਿਬ, ਗੁਰਸੇਵਕ ਸਿੰਘ ਅਕਾਲ ਕਾਲਜ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ, ਕਰਨਵੀਰ ਸਿੰਘ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਅੰਸ਼ ਵੀਰ ਨੈਸ਼ਨਲ ਨਰਸਿੰਗ ਇੰਸਟੀਚਿਊਟ ਸੰਗਰੂਰ ਅਤੇ ਦਿਲਪ੍ਰੀਤ ਕੌਰ ਆਈ ਟੀ ਆਈ ਲੜਕੀਆਂ ਸੰਗਰੂਰ ਨੂੰ ਉਤਸ਼ਾਹ ਵਧਾਊ ਇਨਾਮ ਦਿੱਤੇ ਜਾਣਗੇ।
ਇਮਤਿਹਾਨ ਵਿੱਚ ਪਹਿਲੀ ਵਾਰ ਭਾਗ ਲੈਣ ਵਾਲੇ ਅਧਿਆਪਕ ਅਰਸ਼ਦੀਪ ਕੌਰ ਸ਼ਹੀਦ ਊਧਮ ਸਿੰਘ ਇੰਸਟੀਚਿਊਟ ਮਹਿਲਾਂ ਚੌਕ ਅਤੇ ਲਵਨੀਸ਼ ਗਰਗ ਦਸ਼ ਭਗਤ ਪੋਲੀਟੈਕਨਿਕ ਕਾਲਜ ਬਰੜਵਾਲ-ਧੂਰੀ ਦੇ ਨਾਲ ਦੀਕਸ਼ਾ ਗਰਗ ਧੂਰੀ ਨੂੰ ਵਿਸ਼ੇਸ਼ ਉਤਸ਼ਾਹ ਵਧਾਊ ਇਨਾਮ ਵੀ ਦਿੱਤੇ ਜਾਣਗੇ।ਜ਼ੋਨਲ ਪ੍ਰਧਾਨ ਗੁਰਜੰਟ ਸਿੰਘ ਰਾਹੀ ਅਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਨਤੀਜੇ ਅਨੁਸਾਰ ਪਹਿਲੇ ਪੰਜ਼ ਸਥਾਨਾਂ ਦੇ ਜੇਤੂਆਂ ਨੂੰ ਨਗਦ ਰਾਸ਼ੀ ਅਤੇ ਬਾਕੀਆਂ ਨੂੰ ਉਤਸ਼ਾਹ ਵਧਾਊ ਇਨਾਮ ਦਿੱਤੇ ਜਾਣਗੇ।ਜਿਸ ਸਬੰਧੀ ਜਲਦੀ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …