Saturday, March 28, 2026

ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਇਕਾਈ ਸਮਰਾਲਾ ਨੇ ‘ਪੈਨਸ਼ਨਰਸ਼ ਦਿਵਸ’ ਮਨਾਇਆ

ਸਮਰਾਲਾ, 16 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਦੇ ਸਕੱਤਰ ਜਗਤਾਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਥੇਬੰਦੀ ਵਲੋਂ ‘ਪੈਨਸ਼ਨਰਜ਼ ਦਿਵਸ’ ਕੁਲਵੰਤ ਸਿੰਘ ਤਰਕ ਪ੍ਰਧਾਨ ਅਤੇ ਮਹਿੰਦਰ ਸਿੰਘ ਵਾਈਸ ਪ੍ਰਧਾਨ ਦੀ ਅਗਵਾਈ ‘ਚ ਸਮਰਾਲਾ ਵਿਖੇ ਮਨਾਇਆ ਗਿਆ।ਇਕੱਤਰਤਾ ਵਿੱਚ ਆਏ ਪੈਨਸ਼ਨਰ ਸਾਥੀਆਂ ਨਾਲ ਕੁਲਵੰਤ ਸਿੰਘ ਤਰਕ ਨੇ ਵਿਚਾਰ ਸਾਂਝੇ ਕਰਦੇ ਹੋਏ ਪੈਨਸ਼ਨ ਦੇ ਇਤਿਹਾਸ ਸਬੰਧੀ ਪੂਰਨ ਜਾਣਕਾਰੀ ਦਿੱਤੀ।ਉਨਾਂ ਦੱਸਿਆ ਕਿ ਪੈਨਸ਼ਨ ਪ੍ਰਾਪਤ ਕਰਨ ਲਈ ਸਮੁੱਚੇ ਮੁਲਾਜ਼ਮਾਂ, ਮਜ਼ਦੂਰਾਂ ਨੂੰ 1947 ਤੋਂ ਬਾਅਦ ਲਗਾਤਾਰ ਸੰਘਰਸ਼ ਕਰਨਾ ਪਿਆ ਅਤੇ ਕੇਂਦਰ ਸਰਕਾਰ ਵਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੈਨਸ਼ਨ ਬੰਦ ਕਰ ਦਿੱਤੀ ਗਈ ਸੀ। ਪਰ ਜਥੇਬੰਦੀਆਂ ਦੇ ਲਗਾਤਾਰ ਸੰਘਰਸ਼ ਅਤੇ ਸੁਪਰੀਮ ਕੋਰਟ ਦੇ ਮਾਨਯੋਗ ਮੁੱਖ ਜੱਜ ਵਲੋਂ 17 ਦਸੰਬਰ 1982 ਨੂੰ ਇੱਕ ਫੈਸਲੇ ਰਾਹੀਂ ਮੁਲਾਜ਼ਮਾਂ ਦੀ ਸੇਵਾ ਮੁਕਤੀ ਤੇ ਪੈਨਸ਼ਨ ਦਾ ਹੱਕ ਬਹਾਲ ਕੀਤਾ ਗਿਆ।ਫੈਸਲੇ ਵਿੱਚ ਉਨ੍ਹਾਂ ਕਿਹਾ ਕਿ ਪੈਨਸ਼ਨ ਕੋਈ ਖੈਰਾਤ ਨਹੀਂ ਇਹ ਮੁਲਾਜਮਾਂ ਦਾ ਇੱਕ ਜਮਹੂਰੀ ਹੱਕ ਹੈ।ਪਰ 1 ਜਨਵਰੀ 2004 ਨੂੰ ਐਨ.ਡੀ.ਏ ਦੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ਵਲੋਂ 1990 ਦੀ ਯੂ.ਪੀ.ਏ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇਂ ਹੋਏ ਕਾਰਪੋਰੇਟ, ਸਾਮਰਾਜ ਪੱਖੀ ਨੀਤੀਆਂ ਸਬੰਧੀ ਸਮਝੌਤੇ ਤਹਿਤ ਪੈਨਸ਼ਨ ਦਾ ਇਹ ਹੱਕ ਫੇਰ ਖੋਹਿਆ ਗਿਆ ਅਤੇ ਸਰਕਾਰੀ ਭਰਤੀ ਬੰਦ ਕਰਕੇ ਠੇਕਾ ਭਰਤੀ ਸ਼ੁਰੂ ਕੀਤੀ ਗਈ।ਆਗੂ ਨੇ ਕਿਹਾ ਕਿ ਸਮੁੱਚੇ ਮੁਲਾਜ਼ਮ ਵਰਗ ਤੇ ਕਿਰਤੀ ਲੋਕਾਂ ਨੂੰ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆ ਖਿਲਾਫ ਲੰਬੇ ਤੇ ਸਾਂਝੇ ਸੰਘਰਸ਼ਾਂ ਦੇ ਰਾਹ ਪੈਣ ਦੀ ਲੋੜ ਹੈ।
ਉਪਰੋਕਤ ਤੋਂ ਇਲਾਵਾ ਗੁਰਬਖਸ਼ੀਸ਼ ਸਿੰਘ ਅਤੇ ਅਮੋਲਕ ਸਿੰਘ ਮਾਛੀਵਾੜਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਇਕੱਤਰਤਾ ਵਿੱਚ ਮੇਲਾ ਸਿੰਘ, ਨੌਰੰਗ ਸਿੰਘ, ਦਲੀਪ ਸਿੰਘ, ਜੋਰਾ ਸਿੰਘ, ਮੋਹਣ ਸਿੰਘ, ਸਮਸ਼ੇਰ ਸਿੰਘ, ਮੇਜਰ ਸਿੰਘ, ਜਰਨੈਲ ਸਿੰਘ, ਸੁਨੀਲ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।ਅਖੀਰ ਵਿੱਚ ਸਟੇਜ ਸਕੱਤਰ ਵਲੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …