Saturday, October 24, 2026

ਘਣਸ਼ਾਮ ਥੋਰੀ ਨੇ ਨਗਰ ਨਿਗਮ ਕਮਿਸ਼ਨਰ ਦਾ ਵਾਧੂ ਚਾਰਜ਼ ਸੰਭਾਲਿਆ

ਅੰਮ੍ਰਿਤਸਰ, 16 ਦਸੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਦੇ ਅਹੁੱਦੇ ਦਾ ਵਾਧੂ ਚਾਰਜ਼ ਸੰਭਾਲ ਲਿਆ ਹੈ।ਉਨ੍ਹਾਂ ਇਸ ਦੀ ਰਿਪੋਰਟ ਮੁੱਖ ਦਫ਼ਤਰ ਨੂੰ ਭੇਜੀ ਹੈ। ਕਮਿਸ਼ਨਰ ਰਾਹੁਲ ਦੀ ਬਦਲੀ ਮਗਰੋਂ ਇਹ ਅਹੁੱਦਾ ਖਾਲੀ ਸੀ।ਇਹ ਜਿੰਮੇੇਵਾਰੀ ਘਣਸ਼ਾਮ ਥੋਰੀ ਨੂੰ ਮਿਲਣ ਨਾਲ ਮਿਊਂਸੀਪਲ ਕਾਰਪੋਰੇਸ਼ਨ ਦੇ ਰੁਕੇ ਹੋਏ ਕੰਮ ਪੂਰੇ ਹੋਣ ਦੀ ਆਸ ਬੱਝੀ ਹੈ।ਥੋਰੀ 2010 ਬੈਚ ਦੇ ਆਈ.ਏ.ਐਸ ਅਧਿਕਾਰੀ ਹਨ।ਉਹ ਇਸ ਤੋਂ ਪਹਿਲਾਂ ਕਈ ਜਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਦੀ ਜਿੰਮੇਵਾਰੀ ਨਿਭਾਉਣ ਤੋਂ ਇਲਾਵਾ ਡਾਇਰੈਕਟਰ ਫੂਡ ਸਪਲਾਈ ਦੇ ਵੱਕਾਰੀ ਅਹੁੱਦੇ ‘ਤੇ ਵੀ ਆਪਣੀ ਯੋਗਤਾ ਦੀ ਛਾਪ ਛੱਡ ਚੁੱਕੇ ਹਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …