ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ) – ਜਿਲ੍ਹੇ ਵਿੱਚ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਆਯੁਰਵੈਦਿਕ ਇਲਾਜ ਪ੍ਰਣਾਲੀ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ
ਅਤੇ ਇਸ ਲਈ 10 ਆਯੁਰਵੈਦਿਕ ਹੈਲਥ ਅਤੇ ਵੈਲਨੈਸ ਕੇਂਦਰ ਬਣਾਏ ਜਾਣਗੇ।ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਚਰਚੇ ਕਰਦੇ ਦੱਸਿਆ ਕਿ ਇਹਨਾਂ ਵੈਲਨੈਸ ਕੇਂਦਰਾਂ ਵਿੱਚ ਆਯੁਰਵੈਦਿਕ ਦਵਾਈਆਂ ਦੇ ਨਾਲ-ਨਾਲ ਇਸ ਪ੍ਰਣਾਲੀ ਤਹਿਤ ਇਲਾਜ਼ ਲਈ ਅਪਨਾਈਆਂ ਜਾਣ ਵਾਲੀਆਂ ਹੋਰ ਵਿਧੀਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਮੁੱਢਲੇ ਗੇੜ ਵਿੱਚ ਜੋ 10 ਆਯੁਰਵੈਦਿਕ ਹੈਲਥ ਅਤੇ ਵੈਲਨੈਸ ਕੇਂਦਰ ਬਣਾਏ ਜਾਣੇ ਹਨ, ਉਨਾਂ ਵਿੱਚ ਸਿਵਲ ਹਸਪਤਾਲ ਅੰਮ੍ਰਿਤਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਛੇਹਰਟਾ, ਵੇਰਕਾ, ਉਘਰ ਔਲਖ, ਮਾਛੀਨੰਗਲ, ਟਾਹਲੀ ਸਾਹਿਬ, ਸਾਂਘਣਾ, ਫੇਰੂਮਾਨ ਅਤੇ ਛਾਪਾ ਰਾਮ ਸਿੰਘ ਸ਼ਾਮਲ ਹਨ।ਉਨਾਂ ਦੱਸਿਆ ਕਿ ਇਸ ਵਿੱਚ ਸਿਹਤ ਵਿਭਾਗ ਦੇ ਨਾਲ-ਨਾਲ ਪੰਚਾਇਤ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਵੀ ਯੋਗਦਾਨ ਪਾ ਰਿਹਾ ਹੈ।
ਥੋਰੀ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਸਿਹਤ ਅਤੇ ਸਿੱਖਿਆ ਉਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।ਉਸਾਰੀ ਦਾ ਕੰਮ ਕਰਨ ਦੇ ਨਾਲ-ਨਾਲ ਜੋ ਵੀ ਖਰੀਦ ਕੀਤੀ ਜਾਣੀ ਹੈ, ਉਸ ਲਈ ਵਿਭਾਗ ਆਪਣੀ ਪ੍ਰਕਿਰਿਆ ਸ਼ੁਰੂ ਕਰੇ। ਮੀਟਿੰਗ ਵਿੱਚ ਜਿਲ੍ਹਾ ਆਯੂਸ ਅਧਿਕਾਰੀ ਡਾ. ਦਿਨੇਸ਼, ਡੀ.ਡੀ.ਪੀ.ਓ ਸੰਦੀਪ ਮਲਹੋਤਰਾ, ਐਕਸੀਅਨ ਇੰਦਰਜੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media