Monday, August 3, 2026

ਸੰਘਣੀ ਧੁੰਦ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵਾਹਨਾਂ ਦੀ ਜਾਂਚ ਦੇ ਨਿਰਦੇਸ਼

ਕਿਹਾ, ਹਰ ਵਾਹਨ ਦੇ ਪਿੱਛੇ ਲਾਇਟਾਂ ਅਤੇ ਰਿਫਲੈਕਟਰ ਜਰੂਰ ਲੱਗੇ ਹੋਣ

ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਜਿਲ੍ਹੇ ਵਿੱਚ ਪੈ ਰਹੀ ਸੰਘਣੀ ਧੁੰਦ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ ਜਨਰਲ ਹਰਪ੍ਰੀਤ ਸਿੰਘ ਆਈ.ਏ.ਐਸ ਨੇ ਟਰੈਫਿਕ ਪੁਲਿਸ, ਆਰ.ਟੀ.ਏ ਅੰਮ੍ਰਿਤਸਰ ਅਤੇ ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਧੁੰਦ ਦੇ ਮੱਦੇਨਜ਼ਰ ਵਾਹਨਾਂ ਦੀ ਜਾਂਚ ਯਕੀਨੀ ਬਨਾਉਣ।ਉਨਾਂ ਕਿਹਾ ਕਿ ਸੰਘਣੀ ਧੁੰਦ ਵਿਚ ਜਿਥੇ ਵਾਹਨਾਂ ਦੀਆਂ ਅਗਲੀਆਂ ਲਾਇਟਾਂ ਜਰੂਰੀ ਹਨ।ਉਸ ਤੋਂ ਵੀ ਵੱਧ ਉਸ ਦੇ ਮਗਰ ਲੱਗੀ ਲਾਈਟ, ਜਿਸ ਵਿੱਚ ਬਰੇਕ ਲਾਈਟ ਵੀ ਸ਼ਾਮਿਲ ਹੋਵੇ, ਹਰ ਹਾਲਤ ਚਾਲੂ ਹੋਣੀ ਬੇਹੱਦ ਜਰੂਰੀ ਹੈ।ਇਸ ਤੋਂ ਇਲਾਵਾ ਜਿੰਨਾਂ ਵਾਹਨਾਂ ਮਗਰ ਲਾਈਟ ਦਾ ਪ੍ਰਬੰਧ ਨਹੀਂ ਹੈ, ਉਦਾਹਰਨ ਵਜੋਂ ਟਰਾਲੀ, ਸਾਈਕਲ ਆਦਿ ਉਨਾਂ ਮਗਰ ਰਿਫਲੈਕਟਰ ਲੱਗਾ ਹੋਣਾ ਚਾਹੀਦਾ ਹੈ।ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕੱਲ ਕੀਤੇ ਗਏ ਇੰਨਾਂ ਹੁਕਮਾਂ ਦੇ ਤਰੁੰਤ ਬਾਅਦ ਹਰਕਤ ਵਿੱਚ ਆਉਂਦੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਆਪਣੀ ਟੀਮ ਨਾਲ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਜਿਲ੍ਹਾ ਟਾਸਕ ਫੋਰਸ ਨੂੰ ਨਾਲ ਲੈ ਕੇ ਸਕੂਲ ਵਾਹਨਾਂ ਦੀ ਜਾਂਚ ਕੀਤੀ।ਉਨਾਂ ਦੱਸਿਆ ਕਿ ਅੱਜ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਸਵੇਰੇ ਨਾਕਾ ਲਗਾ ਕੇ ਬੱਸਾਂ ਦੀ ਜਾਂਚ ਕੀਤੀ ਗਈ, ਪਰ ਅਜਿਹਾ ਕੋਈ ਵਾਹਨ ਨਹੀਂ ਮਿਲਿਆ, ਜਿਸ ਪਿੱਛੇ ਲਾਈਟ ਨਾ ਹੋਵੇ।ਉਨਾਂ ਨੇ ਸਾਰੇ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੀ ਸੁਰੱਖਿਆ ਲਈ ਅਜਿਹੀ ਧੁੰਦ ਵਿੱਚ ਗੱਡੀਆਂ ਦੀ ਖੁਦ ਜਾਂਚ ਕਰੋ ਅਤੇ ਹਰ ਵਾਹਨ ਦੀ ਬਰੇਕ, ਲਾਈਟ, ਬੈਕ ਲਾਈਟ ਆਦਿ ਦਾ ਖਾਸ ਖਿਆਲ ਰੱਖੋ।
ਇਸੇ ਦੌਰਾਨ ਆਰ.ਟੀ.ਏ ਅਰਸ਼ਦੀਪ ਸਿੰਘ ਨੇ ਆਪਣੀ ਜਾਂਚ ਟੀਮਾਂ ਨੂੰ ਧੁੰਦ ਦੇ ਮੱਦੇਨਜ਼ਰ ਵਾਹਨਾਂ ਦੀ ਜਾਂਚ ਕਰਨ ਦੀਆਂ ਹਦਾਇਤਾਂ ਕਰ ਦਿੱਤੀਆਂ ਹਨ। ਉਨਾਂ ਕਿਹਾ ਕਿ ਜੇਕਰ ਕਿਸੇ ਵਾਹਨ ਮਗਰ ਰਿਲੈਕਟਰ ਜਾਂ ਲਾਈਟ ਨਹੀਂ ਹਨ, ਤਾਂ ਉਸ ਨੂੰ ਜੁਰਮਾਨਾ ਕਰਨ ਦੇ ਨਾਲ-ਨਾਲ ਤਰੁੰਤ ਇਹ ਪ੍ਰਬੰਧ ਕਰਨ ਦੀ ਹਦਾਇਤ ਵੀ ਕੀਤੀ ਜਾਵੇ।

Check Also

DAV Public School Observes Bal Gangadhar Tilak  Martyrdom Day

Amritsar, August 2 (Punjab Post Bureau) – DAV Public School Lawrence Road Amritsar solemnly observed …