ਅੰਮ੍ਰਿਤਸਰ, 21 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬ ਦੀਆਂ ਰਵਾਇਤੀ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਇਹ ਵਿਚਾਰ ਅੱਜ ਏਥੋਂ ਦੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਏ ਸਲਾਨਾ ਖੇਡ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਵਿੱਚ ਬੋਲਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ, ਪ੍ਰਮੁੱਖ ਸ਼ਾਇਰ ਅਵਤਾਰ ਸਿੰਘ ਚਮਕ ਅਤੇ ਸਮਾਜ ਸੇਵੀ ਵਰਿੰਦਰ ਸਹਿਦੇਵ ਵਲੋਂ ਕਹੇ ਗਏ।ਉਹਨਾਂ ਕਿਹਾ ਕਿ ਅਜੋਕੀ ਸਿੱਖਿਆ ਪ੍ਰਣਾਲੀ ਦੇ ਮੱਦੇਨਜ਼ਰ ਵਿਦਿਆਰਥੀਆਂ ਅੰਦਰ ਮੁਕਾਬਲੇਬਾਜ਼ੀ `ਚ ਲੱਗੀ ਨੰਬਰ ਲੈਣ ਦੀ ਹੌੜ ਨੇ ਬਚਪਨ ਦੀਆਂ ਖੇਡਾਂ ਤੋਂ ਵਾਂਝੇ ਕੀਤਾ ਹੈ।ਜਿਸ ਕਰਕੇ ਬੱਚਿਆਂ ਅੰਦਰ ਹੱਸਣ-ਖੇਡਣ ਅਤੇ ਨੱਚਣ-ਟੱਪਣ ਦੀ ਉਮਰ ਵਿੱਚ ਹੀਣ ਭਾਵਨਾ ਪੈਦਾ ਹੋ ਰਹੀ ਹੈ।ਸਕੂਲਾਂ ਅੰਦਰ ਉੱਚ ਮਿਆਰ ਦੀ ਪੜ੍ਹਾਈ ਲਿਖਾਈ ਦੇ ਨਾਲ ਨਾਲ ਅਜਿਹੇ ਉਪਰਾਲੇ ਨਿਰੰਤਰ ਜਾਰੀ ਰਹਿਣੇ ਚਾਹੀਦੇ ਹਨ।ਆਏ ਮਹਿਮਾਨਾਂ ਨਾਲ ਸਕੂਲ ਪ੍ਰਬੰਧਕ ਪ੍ਰਤੀਕ ਸਹਿਦੇਵ, ਮੋਹਿਤ ਸਹਿਦੇਵ, ਅੰਕਿਤਾ ਅਤੇ ਕੋਮਲ ਵਲੋਂ ਅਕਾਸ਼ ਵਿੱਚ ਰੰਗ-ਬਿਰੰਗੇ ਗੁਬਾਰੇ ਛੱਡ ਕੇ ਸ਼ੁਰੂ ਕਰਵਾਏ।ਇਸ ਖੇਡ ਟੂਰਨਾਮੈਂਟ ਵਿੱਚ ਅਲੋਪ ਹੋ ਰਹੀਆਂ ਪੇਂਡੂ ਖੇਡਾਂ ਰੱਸਾ-ਕਸੀ, ਬੋਰੀ ਦੌੜ, ਤਿੰਨ ਲੱਤੀ ਦੌੜ, ਨਿੰਬੂ ਦੌੜ, ਚਾਟੀ ਦੌੜ, ਲੰਬੀ ਛਾਲ, ਗੋਲਾ ਸੁੱਟਣਾ, ਖੋ-ਖੋ ਅਤੇ ਓਪਨ ਦੌੜਾਂ ਵਿੱਚ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਵਿਖਾਇਆ।ਅਵਲ ਆਏ ਵਿਦਿਆਰਥੀਆਂ ਨੂੰ ਗੋਲਡ, ਸਿਲਵਰ ਅਤੇ ਕਾਂਸੀ ਦੇ ਤਗਮਿਆੰ ਨਾਲ ਨਿਵਾਜ਼ਿਆ ਗਿਆ।ਸਕੂਲ ਦੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਵੰਨਗੀਆਂ ਨੂੰ ਪੇਸ਼ ਕਰਦਿਆਂ ਗਿੱਧੇ ਅਤੇ ਭੰਗੜੇ ਦੀ ਧਮਾਲ ਵੀ ਪਾਈ ਗਈ।
ਇਸ ਮੋਕੇ ਸੁਭਾਸ਼ ਪਰਿੰਦਾ, ਨਵਦੀਪ ਕੁਮਾਰ, ਪਰਮਜੀਤ ਕੌਰ, ਤ੍ਰਿਪਤਾ, ਪੂਨਮ ਸ਼ਰਮਾ, ਸ਼ਮੀ ਮਹਾਜਨ, ਮੀਨਾਕਸ਼ੀ ਮਿਸ਼ਰਾ, ਕਾਮਨੀ, ਭਾਵਨਾ, ਸ਼ਿਵਾਨੀ, ਜਗਜੀਤ ਅਤੇ ਅੰਜ਼ੂ ਸੈਣੀ ਤੋਂ ਇਲਾਵਾ ਵੱਡੀ ਗਿਣਤੀ ‘ਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।