ਅੰਮ੍ਰਿਤਸਰ, 29 ਦਸੰਬਰ (ਜਗਦੀਪ ਸਿੰਘ) – ਈ-ਆਟੋ ਖਰੀਦਣ ਵਿੱਚ ਦਿਲਚਸਪੀ ਰੱਖਣ ਵਾਲੇ ਹਨ ਡੀਜ਼ਲ ਆਟੋ ਚਾਲਕਾਂ ਲਈ 1.40 ਲੱਖ ਰੁਪਏ ਦੀ ਸਬਸਿਡੀ
ਸਹੂਲਤ 31 ਮਾਰਚ 2024 ਤੱਕ ਵਧਾ ਦਿੱਤੀ ਗਈ ਹੈ।ਪ੍ਰੋਜੈਕਟ ਇੰਚਾਰਜ਼ ਅਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨੇ ਦੱਸਿਆ ਕਿ ਦਸੰਬਰ 2023 ਵਿੱਚ ਰਾਹੀ ਪ੍ਰੋਜੈਕਟ ਈ-ਆਟੋਆਂ ਦੀ ਬੰਪਰ ਬੁਕਿੰਗ ਨਾਲ ਸਫਲਤਾਪੂਰਵਕ ਚੱਲ ਰਿਹਾ ਹੈ ਅਤੇ ਜਿਆਦਾਤਰ ਡੀਜ਼ਲ ਆਟੋ ਚਾਲਕ 1.40 ਲੱਖ ਰੁਪਏ ਦੀ ਸਬਸਿਡੀ ਦਾ ਲਾਭ ਲੈ ਰਹੇ ਹਨ।ਉਨਾਂ ਕਿਹਾ ਕਿ ਈ-ਆਟੋ ਡੀਜ਼ਲ ਆਟੋਆਂ ਲਈ ਇੱਕ ਵਧੀਆ ਬਦਲ ਹੈ, ਜੋ ਸ਼ੋਰ ਅਤੇ ਹਵਾ ਪ੍ਰਦੂਸ਼ਣ ਪੈਦਾ ਕਰ ਰਹੇ ਹਨ ਅਤੇ ਨਾਗਰਿਕ ਵੀ ਇਸ ਦੀ ਸਵਾਰੀ ਦੇ ਸ਼ੌਕੀਨ ਹਨ।ਈ-ਆਟੋ ਚਾਲਕ ਚਲਾ ਰਹੇ ਮਾਲਕਾਂ ਨੂੰ ਚੰਗੀ ਬੱਚਤ ਦਾ ਲਾਭ ਮਿਲਦਾ ਹੈ, ਕਿਉਂਕਿ ਡੀਜ਼ਲ ਦੀ ਖਰੀਦ ਦੇ ਨਾਲ-ਨਾਲ ਉਨਾਂ ਨੂੰ ਮੁਰੰਮਤ ਦੇ ਕੰਮਾਂ `ਤੇ ਕੋਈ ਪੈਸਾ ਖਰਚ ਨਹੀਂ ਕਰਨਾ ਪੈ ਰਿਹਾ।
ਰਾਹੀ ਪ੍ਰੋਜੈਕਟ ਇੰਚਾਰਜ਼ ਨੇ ਦੱਸਿਆ ਕਿ ਜਲਦੀ ਹੀ ਸ਼ਹਿਰ ਦੀਆਂ 18 ਮੁੱਖ ਥਾਵਾਂ `ਤੇ ਈ-ਆਟੋ ਚਾਰਜ਼ਿੰਗ ਸਟੇਸ਼ਨ ਸਥਾਪਿਤ ਕੀਤੇ ਜਾ ਰਹੇ ਹਨ, ਜਿਥੇ ਈ-ਆਟੋ ਚਾਲਕ ਬਹੁਤ ਹੀ ਮਾਮੂਲੀ ਦਰਾਂ `ਤੇ ਆਟੋ ਚਾਰਜ਼ ਕਰਵਾ ਸਕਣਗੇ।ਆਉਣ ਵਾਲੇ ਸਮੇਂ ਵਿੱਚ ਹੋਰ ਸਾਈਟਾਂ ਲਈ ਵੀ ਸ਼ਹਿਰ ਦੇ ਲਗਭਗ ਸਾਰੇ ਹਿੱਸਿਆਂ ‘ਚ ਚੋਣ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਰਕਾਰ ਈ-ਵਾਹਨਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਕਈ ਈ.ਵੀ ਚਾਰਜ਼ਿੰਗ ਨੀਤੀਆਂ ਤਿਆਰ ਕਰ ਰਹੀ ਹੈ।ਉਨ੍ਹਾਂ ਸਮੂਹ ਡੀਜ਼ਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਈ-ਆਟੋ ਕੰਪਨੀਆਂ ਦੇ ਦਫ਼ਤਰਾਂ ਵਿੱਚ ਜਾ ਕੇ ਆਪਣੀ ਪਸੰਦ ਦਾ ਈ-ਆਟੋ ਬੁੱਕ ਕਰਵਾਉਣ ਅਤੇ ਸਮਾਜ ਭਲਾਈ ਸਕੀਮਾਂ ਦੇ ਨਾਲ-ਨਾਲ 1.40 ਲੱਖ ਰੁਪਏ ਦੀ ਸਬਸਿਡੀ ਦਾ ਲਾਭ ਉਠਾਉਣ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media