Friday, October 18, 2024

ਜਿਲ੍ਹੇ ਲਈ 16457 ਕਰੋੜ ਦੀ ਨਾਬਾਰਡ ਸੰਭਾਵੀ ਕਰਜ਼ਾ ਲਿੰਕਡ ਯੋਜਨਾ 2024-25 ਕੀਤੀ ਜਾਰੀ

ਅੰਮ੍ਰਿਤਸਰ, 29 ਦਸੰਬਰ (ਸੁਖਬੀਰ ਸਿੰਘ) – ਹਰਪ੍ਰੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸੰਭਾਵੀ ਕਰਜ਼ਾ ਲਿੰਕਡ ਪਲਾਨ 2024-25 ਜਾਰੀ ਕੀਤਾ ਹੈ।ਇਹ ਦਸਤਾਵੇਜ ਜੋ ਨਾਬਾਰਡ ਦੁਆਰਾ ਜਿਲੇ੍ਹ ਲਈ ਕੁੱਲ 16456.99 ਕਰੋੜ ਦੇ ਸੰਭਾਵੀ ਕਰਜ਼ੇ ਲਈ ਤਿਆਰ ਕੀਤਾ ਗਿਆ ਹੈ।ਇਹ ਦਸਤਾਵੇਜ਼ ਤਰਜ਼ੀਹੀ ਖੇਤਰ ਦੇ ਅਧੀਨ ਸੰਭਾਵੀ ਕਰਜ਼ਾ ਖੇਤਰਾਂ ਲਈ ਬਣਾਇਆ ਜਾਂਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਖੇਤੀ ਅਤੇ ਸਹਾਇਕ ਖੇਤਰਾਂ ਵਿੱਚ ਨਵੇਂ ਰਾਹਾਂ ਨੂੰ ਉਤਸ਼ਾਹਿਤ ਕਰਨ ਲਈ ਬੈਂਕਾਂ ਦੁਆਰਾ ਕਰਜ਼ਾ ਪੋਰਟਫੋਲੀਓ ਦੀ ਵਿਭਿੰਨਤਾ ‘ਤੇ ਜੋਰ ਦਿੱਤਾ।ਬੈਂਕਰਾਂ ਨੂੰ ਸੈਕਟਰ ‘ਤੇ ਧਿਆਨ ਕੇਂਦਰਿਤ ਕਰਨ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਨਵੇਂ ਉੱਦਮੀਆਂ ਨੂੰ ਉਤਸਾਹਿਤ ਕਰਨ ਲਈ ਮਾਰਗ ਦਰਸ਼ਨ ਕੀਤਾ ਗਿਆ ਜੋ ਜਿਲ੍ਹੇ ਦੀ ਭਲਾਈ ਵਿੱਚ ਅਹਿਮ ਭੂੂਮਿਕਾ ਨਿਭਾਉਂਦਾ ਹੈ।ਉਨਾਂ ਦੱਸਿਆ ਕਿ ਇਹ ਪਲਾਨ ਜਿਲ੍ਹੇ ਦੀ ਭਲਾਈ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਅਤੇ ਜਿਲ੍ਹਾ ਕ੍ਰੈਡਿਟ ਵੰਡ ਲਈ ਹਾਊਸਿੰਗ ਸੈਰ ਸਪਾਟਾ ਅਤੇ ਉਦਯੋਗ ਵਿੱਚ ਵੱਖ-ਵੱਖ ਤਰੀਕਿਆਂ ਦੀ ਪੇਸ਼ਕਸ਼ ਕਰਦਾ ਹੈ।
ਨਾਬਾਰਡ ਦੇ ਜ਼ਿਲਾ੍ਹ ਵਿਕਾਸ ਮੈਨੇਜਰ ਜਸਕੀਰਤ ਸਿੰਘ ਨੇ ਦੱਸਿਆ ਕਿ ਨਿਵੇਸ਼ ਕਰਜ਼ੇ ਤਹਿਤ ਖੇਤੀ ਕਰਜ਼ਾ ਵਧਣਾਉਣਾ ਚਾਹੀਦਾ ਹੈ ਤਾਂ ਜੋ ਖੇਤੀ ਖੇਤਰ ਵਿੱਚ ਪੂੰਜੀ ਨਿਰਮਾਣ ਹੋ ਸਕੇ।ਸਾਲ 2024-25 ਲਈ ਪੀ.ਐਲ.ਪੀ ਦੇ ਕੁੱਲ ਅਨੁਮਾਨ 16456.99 ਕਰੋੜ ਰੁਪਏ ਹੈ।ਜਿਸ ਵਿੱਚ ਖੇਤੀਬਾੜੀ ਸੈਕਟਰ ਲਈ 5441.34 ਕਰੋੜ, ਸੁਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਲਈ 9238.65 ਕਰੋੜ, ਪੋਰਟ 258 ਕਰੋੜ, ਕ੍ਰੈਡਿਟ, ਸਿੱਖਿਆ ਲਈ 289 ਕਰੋੜ, ਰਿਹਾਇਸ਼ ਲਈ 1006.27 ਕਰੋੜ, ਨਵਿਆਉਣਯੋਗ ਊਰਜਾ ਲਈ 32.15 ਕਰੋੜ, ਹੋਰਾਂ ਲਈ 127.07 ਕਰੋੜ, ਛੋਟੇ ਕਰਜ਼ੇ ਅਤੇ ਸਮਾਜਿਕ ਬੁਨਿਆਦੀ ਢਾਂਚੇ ਲਈ 63.75 ਕਰੋੜ ਰੁਪਏ ਰੱਖੇ ਗਏ ਹਨ।
ਇਸ ਮੌਕੇ ਐਲ.ਡੀ.ਓ ਸ਼ੀਮਤੀ ਨੀਤਾ ਸ਼ਰਮਾ, ਐਲ.ਡੀ.ਐਮ ਉਮੰਗ ਮੈਣੀ ਅਤੇ ਸਾਰੇ ਬੈਂਕਾਂ ਅਤੇ ਲਾਈਨ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …