ਅਕਾਲੀ ਦਲ (ਅੰਮ੍ਰਿਤਸਰ) ਵਲੋਂ ਅੱਜ ਰਿਲੀਜ ਕੀਤਾ ਜਾਵੇਗਾ ਨਾਨਕਸ਼ਾਹੀ ਕੈਲੰਡਰ

ਬਠਿੰਡਾ, 26 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਿੱਖ ਕੌਮ ਨੂੰ ਸਾਰੇ ਗੁਰਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਣੇ ਚਾਹੀਦੇ ਹਨ ਕਿਉਂਕਿ ਕੈਲੰਡਰ ਹੀ ਕੌਮਾਂ ਦੀ ਨੁਮਾਇੰਗੀ ਕਰਦੇ ਹਨ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪਰਮਿੰਦਰ ਸਿੰਘ ਬਾਲਿਆਵਾਲੀ ਸੀਨੀਅਰ ਲੀਡਰ ਅਕਾਲੀ ਦਲ (ਅ) ਨੇ ਕਿਹਾ ਕਿ ਜਦ ਤੋਂ ਨਾਨਕਸ਼ਾਹੀ ਕੈਲੰਡਰ ਹੋਂਦ ਵਿੱਚ ਆਇਆ ਹੈ, ਉਦੋਂ ਤੋਂ ਹੀ ਆਰ.ਐਸ.ਐਸ ਵਰਗੀਆਂ ਫਿਰਕੂ ਤਾਕਤਾਂ ਇਸ ਨੂੰ ਖਤਮ ਕਰਾਉਣ ‘ਤੇ ਤੁਲੀਆਂ ਹੋਈਆਂ ਹਨ। ਹੁਣ ਤਾਂ ਹੱਦ ਹੀ ਹੋ ਗਈ ਜਦੋ ਸਾਰਾ ਸਾਧ ਲਾਣਾ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਾਉਣ ਲੱਗਿਆ ਹੋਇਆ ਹੈ।ਪਰ ਫ਼ਖਰ ਦੀ ਗੱਲ ਇਹ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਇਸ ਕੈਲੰਡਰ ਨੂੰ ਜੀਵਤ ਰੱਖਣ ਲਈ ਦ੍ਰਿੜ ਸੰਕਲਪ ਹਨ। ਉਨਾਂ ਕਿਹਾ ਕਿ ਹਰ ਇੱਕ ਦਿਹਾੜਾ ਜਿਵੇ ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ ਨੂੰ ਮਨਾਉਂਦਾ ਹੈ, ਇਉ ਹੀ ਸਾਰੇ ਤਿਉਹਾਰ ਇਕੋ ਤਰੀਕ ਨੂੰ ਆਉਣੇ ਚਾਹੀਦੇ ਹਨ।ਪ੍ਰੰਤੂ ਨਾਨਕਸ਼ਾਹੀ ਕੈਲੰਡਰ ਬਾਰੇ ਪਾਇਆ ਗਿਆ ਭਬਲਭੂਸਾ ਕੌਮ ਨੂੰ ਕੁਰਾਹੇ ਪਾਉਣ ਵਾਲੀ ਗੱਲ ਹੈ ਉਨ੍ਹਾਂ ਇਹ ਵੀਂ ਦੱਸਿਆ ਕਿ ਅਕਾਲੀ ਦਲ ਅੰਮ੍ਰਿਤਸਰ ਵਲੋਂ ਅੱਜ 27 ਦਸੰਬਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਤੇ ਮੂਲ ਨਾਨਕਸ਼ਾਹੀ ਕੈਲੰਡਰ ਰਿਲੀਜ ਕੀਤਾ ਜਾਵੇਗਾ, ਜਿਸ ਨੂੰ ਸਾਰੀ ਕੌਮ ਪਹਿਲਾਂ ਹੀ 2003 ਵਿੱਚ ਪ੍ਰਵਾਨਗੀ ਦੇ ਚੁੱਕੀ ਹੈ।
Punjab Post Daily Online Newspaper & Print Media