Tuesday, February 24, 2026

ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਦਿਵਾਉਣ ‘ਚ ਮੈਡਮ ਦਾਮਨ ਬਾਜਵਾ ਪੰਜਾਬ ‘ਚੋਂ ਅੱਵਲ

ਕੇਂਦਰੀ ਮੰਤਰੀ ਗਜੇਂਦਰ ਸੇਖਾਵਤ ਨੇ ਮੈਡਮ ਦਾਮਨ ਬਾਜਵਾ ਦੀ ਕੀਤੀ ਤਾਰੀਫ਼

ਸੰਗਰੂਰ, 31 ਦਸੰਬਰ (ਜਗਸੀਰ ਲੌਂਗੋਵਾਲ) – ਕੇਂਦਰ ਦੀ ਮੋਦੀ ਸਰਕਾਰ ਦੀ ਵਿਕਸਿਤ ਭਾਰਤ ਸੰਕਲਪ ਯਾਤਰਾ ਸਬੰਧੀ ਹਲਕਾ ਸੁਨਾਮ ਊਧਮ ਸਿੰਘ ਵਾਲਾ ਤੋਂ ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਦੀ ਟੀਮ ਵਲੋਂ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾ ਕੇ ਹਜ਼ਾਰਾਂ ਲੋੜਵੰਦ ਲੋਕਾਂ ਦੇ ਫਾਰਮ ਭਰੇ ਸਨ।ਜਿੰਨਾਂ ਨੂੰ ਅੱਜ ਮੈਡਮ ਦਾਮਨ ਥਿੰਦ ਬਾਜਵਾ ਦੀ ਰਿਹਾਇਸ਼ ਵਿਖੇ ਬੁਲਾ ਕੇ ਇੱਕ ਵਿਸ਼ਾਲ ਪ੍ਰੋਗਰਾਮ ਕਰਕੇ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨੂੰ ਕਾਰਡ ਵੰਡੇ ਗਏ।ਮੈਡਮ ਦਾਮਨ ਥਿੰਦ ਬਾਜਵਾ ਦੁਆਰਾ ਰੱਖੇ ਗਏ ਇਸ ਪ੍ਰੋਗਰਾਮ ਵਿੱਚ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸ਼ੇਖਾਵਤ ਉਚੇਚੇ ਤੌਰ `ਤੇ ਸ਼ਾਮਿਲ ਹੋਏ।ਗਜੇਂਦਰ ਸੇਖਾਵਤ ਨੇ ਮੈਡਮ ਦਾਮਨ ਥਿੰਦ ਬਾਜਵਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਪੂਰੇ ਭਾਰਤ ਵਿੱਚ ਹੀ ਮੋਦੀ ਜੀ ਦੁਆਰਾ ਚਲਾਈਆਂ ਜਾ ਰਹੀਆਂ ਲੋਕਪੱਖੀ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾ ਰਹਅਿਾਂ ਹਨ।ਉਹਨਾਂ ਜਿਸ ਸ਼ਿੱਦਤ ਨਾਲ ਮੈਡਮ ਬਾਜਵਾ ਨੂੰ ਮਿਹਨਤ ਕਰਦੇ ਅਤੇ ਲੋਕ ਸੇਵਾ ਦੀ ਭਾਵਨਾ ਨਾਲ ਮੋਦੀ ਸਰਕਾਰ ਦੀਆਂ ਸਕੀਮਾਂ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਦਾ ਕਰਦਿਆਂ ਵੇਖਿਆ ਹੈ ਉਹ ਕਾਬਿਲੇ ਤਾਰੀਫ ਹੈ।ਮੈਡਮ ਬਾਜਵਾ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਗਜੇਂਦਰ ਸੇਖਾਵਤ ਦਾ ਧੰਨਵਾਦ ਕੀਤਾ।ਮੈਡਮ ਦਾਮਨ ਬਾਜਵਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸੁਨਾਮ ਦੇ 28 ਪਿੰਡਾਂ ਦੇ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਅਧੀਨ ਕੈੰਂਪ ਲੱਗੇ ਹਨ।ਇਹਨਾਂ ਕੈਂਪਾਂ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (2000 ਰੁਪਏ ਵਾਲੀ ਕਿਸ਼ਤ), ਆਯੂਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਕਾਰਡ (5 ਲੱਖ ਫਰੀ ਇਲਾਜ), ਪ੍ਰਧਾਨ ਮੰਤਰੀ ਉਜਵਲਾ ਯੋਜਨਾ (ਗੈਸ ਸਿਲੰਡਰ ਯੋਜਨਾ), ਵਿਸ਼ਵਕਰਮਾ ਯੋਜਨਾ (ਕਿਰਤੀ ਕਾਮਿਆਂ ਲਈ ਕਰਜ਼ਾ ਯੋਜਨਾ), ਮੈਡੀਕਲ ਕਾਰਡ ਕਿਸਾਨ ਕ੍ਰੈਡਿਟ ਕਾਰਡ (1.50 ਲੱਖ ਦਾ ਕਰਜ਼ਾ), ਅਧਾਰ ਕਾਰਡ ਵਿੱਚ ਦਰੁਸਤੀ ਸਬੰਧੀ ਫਾਰਮ, ਵੋਟ ਕਾਰਡ ਨਵਾਂ ਅਤੇ ਦਰੁੱਸਤੀ ਆਦਿ ਸਕੀਮਾਂ ਦੇ ਫਾਰਮ ਭਰੇ ਸਨ।ਅੱਜ 695 ਵੱਖ ਵੱਖ ਸਕੀਮਾਂ ਨਾਲ ਸਬੰਧਿਤ ਲਾਭਪਾਤਰੀਆਂ ਨੂੰ ਕਾਰਡ ਵੰਡੇ ਗਏ।
ਇਸ ਮੋਕੇ ਭਾਜਪਾ ਪਾਰਟੀ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਸੰਗਰੂਰ, ਦਿਨੇਸ਼ ਸਰਪਾਲ, ਜਗਦੀਪ ਨਕਾਈ, ਹਿੰਮਤ ਬਾਜਵਾ, ਰਿਸ਼ੀਪਾਲ ਖੇਰਾ, ਰਵੀ ਡਸਕਾ, ਰਾਜੀਵ ਮੱਖਣ, ਸਰਪੰਚ ਪਰਮਜੀਤ ਸਿੰਘ ਦੁੱਲਟ ਵਾਲਾ, ਸਰਪੰਚ ਹੈਪੀ ਸਿੰਘ ਮੰਡੇਰ ਕਲਾਂ, ਮਾਰਕੀਟ ਕਮੇਟੀ ਚੀਮਾ ਦੇ ਸਾਬਕਾ ਚੇਅਰਮੈਨ ਨਵਦੀਪ ਸਿੰਘ ਤੋਗਾਵਾਲ, ਗੋਬਿੰਦਰ ਖੰਗੂੜਾ, ਹਰਜੋਤ ਸਰਪੰਚ ਮਾਡਲ ਟਾਊਨ, ਵਿੱਕੀ ਕੌਸਲਰ ਲੌਂਗੋਵਾਲ, ਬੰਟੀ ਮਾਨ ਲੌਂਗੋਵਾਲ, ਮੇਵਾ ਚੇਅਰਮੈਨ, ਹਰਪ੍ਰੀਤ ਕੌਰ ਸਰਪੰਚ ਖੁਰਾਣਾ, ਦਰਸਨ ਸਰਪੰਚ ਨਮੋਲ, ਸ਼ਿਵਜੀ ਸਰਪੰਚ ਬਿਗੜਵਾਲ, ਗੁਰਜੰਟ ਸਰਪੰਚ ਬਖਤੋਰ ਨਗਰ, ਰਾਜਾ ਖੇੜੀ ਆਦਿ ਹਾਜ਼ਰ ਸਨ।

 

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …