ਸੰਗਰੂਰ, 01 ਜਨਵਰੀ 2024 (ਜਗਸੀਰ ਲੌਂਗੋਵਾਲ) – ਸਥਾਨਕ ਡੇਰਾ ਬਾਬਾ ਲੱਛਾ ਦਾਸ ਪੱਤੀ ਜੈਦ ਵਿਖੇ ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ, ਬਾਬਾ ਲੱਛਾ ਦਾਸ
ਮਹਾਰਾਜ ਤੇ ਸ਼੍ਰੀਮਾਨ 108 ਸੰਤ ਬਾਬਾ ਲਖਵਿੰਦਰ ਦਾਸ ਮਹਾਰਾਜ ਦੀ ਅਪਾਰ ਕ੍ਰਿਪਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਥਾਨ ‘ਤੇ ਸ਼੍ਰੀਮਾਨ 108 ਮਹੰਤ ਸੰਤ ਬਾਬਾ ਮਨੀ ਦਾਸ ਜੀ ਦੀ 10ਵੀਂ ਜਲਧਾਰਾ ਸ਼ੁਰੂ ਹੋ ਚੁੱਕੀ ਹੈ।ਡੇਰਾ ਬਾਬਾ ਲੱਛਾ ਦਾਸ ਦੇ ਸੇਵਾਦਾਰ ਅਨੁਸਾਰ ਇਹ ਜਲਧਾਰਾ ਦੀ ਤਪੱਸਿਆ 23 ਜਨਵਰੀ 2024 ਤੱਕ ਚੱਲੇਗੀ।ਇਸ ਜਲਧਾਰੇ ਦੀ ਸੇਵਾ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਸਵੇਰੇ 3.00 ਵਜੇ ਇਸ ਸਥਾਨ ‘ਤੇ ਆਪਣੀਆਂ ਹਾਜ਼ਰੀਆਂ ਲਗਵਾਉਂਦੇ ਹਨ ਅਤੇ ਜਲਧਾਰੇ ਸਮਾਪਤੀ ਵਾਲੇ ਦਿਨ ਅਤੁੱਟ ਭੰਡਾਰਾ ਵੀ ਵਰਤਾਇਆ ਜਾਵੇਗਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media