ਸੰਗਰੂਰ, 01 ਜਨਵਰੀ 2024 (ਜਗਸੀਰ ਲੌਂਗੋਵਾਲ) – ਨਵਾਂ ਸਾਲ ਖੁਸ਼ੀਆਂ ਖੇੜਿਆਂ ਭਰਿਆ ਹੋਵੇ, ਇਸ ਕਾਮਨਾ ਨਾਲ ਜੈਦ ਪੱਤੀ ਦੇ ਨਿਵਾਸੀਆਂ ਵਲੋਂ ਰਾਧਾ ਰਾਣੀ
ਪ੍ਰਭਾਤ ਫੇਰੀ ਲੌਂਗੋਵਾਲ ਦੀ ਸਰਪ੍ਰਸਤੀ ਹੇਠ ਕੀਰਤਨ ਦਾ ਆਯੋਜਨ ਕੀਤਾ ਗਿਆ।ਸਮਾਜ ਸੇਵੀ, ਆੜਤੀਆ ਅਤੇ ਲੋਕ ਸ਼ਿਵ ਸ਼ਕਤੀ ਦਲ ਦੇ ਖਜ਼ਾਨਚੀ ਮਨੀਸ਼ ਕੁਮਾਰ ਮੋਨਾ ਨੇ ਦੱਸਿਆ ਕਿ ਨਗਰ ਦੀ ਸੁੱਖ ਸ਼ਾਂਤੀ ਅਤੇ ਮਹੱਲੇ ਦੀ ਖੁਸ਼ਹਾਲੀ ਲਈ ਸਭ ਦੇ ਸਹਿਯੋਗ ਨਾਲ ਮਿਲ ਕੇ ਕੀਰਤਨ ਕਰਵਾਇਆ ਗਿਆ। ਜਿਸ ਵਿੱਚ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਜੀ ਨੂੰ ਨਗਰ ‘ਤੇ ਆਪਣੀ ਕਿਰਪਾ ਬਣਾਏ ਰੱਖਣ ਲਈ ਕਿਹਾ।ਕੀਰਤਨ ਮੰਡਲੀ ਵਲੋਂ ਭਗਵਾਨ ਦਾ ਗੁਣਗਾਨ ਕੀਤਾ ਗਿਆ।ਬੱਚਿਆਂ ਅਤੇ ਸ਼ਰਧਾਲੂਆਂ ਨੇ ਵੀ ਭਜਨ ਗਾਏ।ਬੀ.ਕੇ ਰੀਤੀ ਦੀਦੀ ਨੇ ਨਵੇਂ ਸਾਲ ‘ਤੇ ਨਵਾਂ ਸੰਕਲਪ ਲੈਣ ਲਈ ਕਿਹਾ।ਉਹਨਾਂ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਵਿੱਚ ਸੱਚੇ ਕਰਮ ਕਰਨੇ ਚਹੀਦੇ ਹਨ ਕਿਉਂਕਿ ਮਨੁੱਖੀ ਜੀਵਨ ਦਾ ਸਹੀ ਮਨੋਰਥ ਮਨ ਦੀ ਸ਼ਾਂਤੀ ਹੈ।
ਇਸ ਮੌਕੇ ਮਨੀਸ਼ ਕੁਮਾਰ ਮੋਨਾ, ਛੱਜੂ ਰਾਮ, ਛੱਜੂ ਸਾਈਕਲਾਂ ਵਾਲਾ, ਮੈਡਮ ਆਸ਼ਾ ਗਰਗ, ਹਨੀ ਗਰਗ, ਸਵਰਨਾ ਗਰਗ, ਪਾਵਨ ਕੁਮਾਰ ਵਨੀਤ, ਬਿੰਨੀ, ਟਿੰਕੂ, ਸੋਨੂ, ਨਿੱਕਾ ਰਾਮ, ਪੱਤਰਕਾਰ ਰਵੀ ਗਰਗ, ਮਾਸਟਰ ਅਵਨੀਸ਼ ਕੁਮਾਰ, ਮੰਗਤ ਰਾਏ ਮੰਗੂ, ਨੀਰਜ ਕੁਮਾਰ, ਦਿਨੇਸ਼ ਕੁਮਾਰ, ਬਬਲਾ ਰਾਮ ,ਆਸ਼ ਆਰੀਆ, ਕਾਲਾ ਮਿੱਤਲ, ਵਿਜੇ ਕੁਮਾਰ, ਵਿੱਕੀ, ਐਮ.ਸੀ ਸਿਸ਼ਨ ਪਾਲ ਗਰਗ, ਸ਼ਾਲੂ ਤੇ ਵੱਡੀ ਗਿਣਤੀ ‘ਚ ਭਗਤ ਜਨ ਹਾਜ਼ਰ ਰਹੇ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media