ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) – ਸਮਾਰਟ ਸਿਟੀ ਲਿਮ. ਦੇ ‘ਰਾਹੀ’ ਪ੍ਰੋਜੈਕਟ ਅਧੀਨ ਚੱਲ ਰਹੇ ਈ-ਆਟੋ ਰੋਜ਼ਾਨਾ ਮੁਸਾਫਰਾਂ ਲਈ ਦਿਲ ਦੀ ਧੜਕਣ
ਬਣ ਗਏ ਹਨ।ਉਹ ਡੀਜ਼ਲ ਆਟੋ ਦੁਆਰਾ ਪੈਦਾ ਕੀਤੇ ਸ਼ੋਰ ਅਤੇ ਹਵਾ ਦੇ ਪ੍ਰਦੂਸ਼ਣ ਤੋਂ ਤੰਗ ਆ ਚੁੱਕੇ ਹਨ।ਹੁਣ ਲਗਭਗ ਸਾਰੇ ਆਟੋ ਸਟੈਂਡਾਂ `ਤੇ ਵੱਡੀ ਗਿਣਤੀ `ਚ ਈ-ਆਟੋ ਦਿਖਾਈ ਦੇ ਰਹੇ ਹਨ।ਆਟੋ ਚਾਲਕਾਂ ਲਈ ਇਹ ਇੱਕੋ-ਇੱਕ ਲਾਹੇਵੰਦ ਸਕੀਮ ਹੈ, ਜਿਸ ਵਿੱਚ ਸਰਕਾਰ ਨੇ ਈ-ਆਟੋ ਦੀ ਖਰੀਦ `ਤੇ ਪ੍ਰਤੀ ਆਟੋ 1.40 ਲੱਖ ਰੁਪਏ ਦੀ ਨਕਦ ਸਬਸਿਡੀ ਦਾ ਲਾਭ ਦਿੱਤਾ ਹੈ।
ਪ੍ਰੋਜੈਕਟ ਇੰਚਾਰਜ਼ ਅਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨੇ ਦੱਸਿਆ ਕਿ ਈ-ਆਟੋ ਖਰੀਦਣ ਦੇ ਚਾਹਵਾਨਾਂ ਲਈ ਇੱਕ ਖੁਸ਼ਖਬਰੀ ਹੈ ਕਿ ਜਿਆਦਾਤਰ ਡੀਜ਼ਲ ਆਟੋ ਪ੍ਰਧਾਨਾਂ ਨੇ ਇਸ ਦੀ ਵਿਆਪਕ ਪ੍ਰਸਿੱਧੀ ਦੇ ਮੱਦੇਨਜ਼ਰ ਅਤੇ ਪ੍ਰਤੀ ਆਟੋ 1.40 ਲੱਖ ਰੁਪਏ ਦੀ ਨਕਦ ਸਬਸਿਡੀ ਦਾ ਲਾਭ ਲੈਣ ਲਈ ਆਪਣੇ ਡੀਜ਼ਲ ਆਟੋ ਈ-ਆਟੋ ਨਾਲ ਬਦਲ ਲਏ ਹਨ।ਜਿਨ੍ਹਾਂ ਡੀਜ਼ਲ ਆਟੋ ਚਾਲਕਾਂ ਨੇ ਈ-ਆਟੋ ਖਰੀਦੇ ਹਨ, ਉਨ੍ਹਾਂ ਵਿੱਚ ਮੇਨ ਬੱਸ ਸਟੈਂਡ ਦੇ ਬਿਕਰਮਜੀਤ ਸਿੰਘ ਲਾਡੀ, ਸਿਟੀ ਸੈਂਟਰ ਸਟੈਂਡ ਦੇ ਮਨਵੀਰ ਸਿੰਘ, ਬੱਸ ਸਟੈਂਡ ਦੇ ਤੀਰਥ ਸਿੰਘ ਕੋਹਾਲੀ, ਸ਼ਰੀਫਪੁਰਾ ਸਟੈਂਡ ਦੇ ਹਰਜਿੰਦਰ ਸਿੰਘ, ਰੇਲਵੇ ਸਟੇਸ਼ਨ ਸਟੈਂਡ ਦੇ ਨਰਿੰਦਰ ਸਿੰਘ ਚੌਧਰੀ, ਰੇਲਵੇ ਸਟੇਸ਼ਨ ਦੇ ਬਾਹਰਵਾਰ ਸ਼ਿੰਗਾਰੀ, ਦੁਰਗਿਆਣਾ ਮੰਦਿਰ ਸਟੈਂਡ ਦੇ ਬਖਸ਼ੀਸ਼ ਸਿੰਘ, ਪੁਰਾਣੇ ਕੁੰਦਨ ਢਾਬੇ ਦੇ ਰਾਧੇ ਸ਼ਾਮ ਤਿਵਾੜੀ ਅਤੇ ਕਈ ਹੋਰ ਬਹੁਤ ਸ਼ਾਮਲ ਹਨ।।
ਪ੍ਰੋਜੈਕਟ ਇੰਚਾਰਜ਼ ਅਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨੇ ਦੱਸਿਆ ਕਿ ਈ.ਵੀ ਚਾਰਜ਼ਿੰਗ ਸਟੇਸ਼ਨਾਂ ਨੂੰ ਸਥਾਪਿਤ ਕਰਨ ਦਾ ਕੰਮ ਜ਼ੋਰਾਂ `ਤੇ ਚੱਲ ਰਿਹਾ ਹੈ ਅਤੇ ਇਸ ਨਾਲ ਨਾ ਸਿਰਫ਼ ਈ-ਆਟੋ ਚਾਲਕਾਂ ਨੂੰ ਸਗੋਂ ਦੋਪਹੀਆ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਵੀ ਬਹੁਤ ਹੀ ਮਾਮੂਲੀ ਦਰ `ਤੇ ਚਾਰਜ਼ਿੰਗ ਦਾ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਬਹੁਤ ਸਾਰੀਆਂ ਈ-ਆਟੋ ਕੰਪਨੀਆਂ ਇਸ ਪਵਿੱਤਰ ਸ਼ਹਿਰ ਦੇ ਨਾਗਰਿਕਾਂ ਦੀ ਸੇਵਾ ਲਈ ਆਪਣੀ ਸੂਚੀ ਲਈ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਕੋਲ ਪਹੁੰਚ ਕਰ ਰਹੀਆਂ ਹਨ।ਉਨ੍ਹਾਂ ਸਾਰੇ ਡੀਜ਼ਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਈ-ਆਟੋ ਚਲਾਉਣ ਲਈ 1.40 ਲੱਖ ਰੁਪਏ ਦੀ ਨਕਦ ਸਬਸਿਡੀ ਦਾ ਲਾਭ ਲੈਣ ਅਤੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਇਸ ਰਾਹੀ ਪ੍ਰੋਜੈਕਟ ਦਾ ਹਿੱਸਾ ਬਣਨ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media