Saturday, July 5, 2025
Breaking News

ਸਲਾਈਟ ਵਿਖੇ ਅਮਰ ਸ਼ਹੀਦ ਹਰਚੰਦ ਸਿੰਘ ਲੌਂਗੋਵਾਲ ਦਾ ਜਨਮ ਦਿਵਸ ਮਨਾਇਆ

ਸੰਗਰੂਰ, 4 ਜਨਵਰੀ (ਜਗਸੀਰ ਲੌਂਗੋਵਾਲ) – ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਨਮ 2 ਜਨਵਰੀ 1932 ਨੂੰ ਤਤਕਾਲੀਨ ਪਟਿਆਲਾ ਰਿਆਸਤ ਅਤੇ ਵਰਤਮਾਨ ਸੰਗਰੂਰ ਜਿਲ੍ਹੇ ਦੇ ਪਿੰਡ ਗਿਦੜਿਆਣੀ ‘ਚ ਹੋਇਆ ਸੀ।ਸੰਸਥਾ (ਸਲਾਈਟ) ਪਰਿਵਾਰ ਵਲੋਂ ਮਹਾਨ ਸਮਾਜ ਸੇਵੀ ਅਤੇ ਦੂਰਦਰਸ਼ੀ ਜਨ ਨਾਇਕ ਅਤੇ ਰਾਸ਼ਟਰੀ ਏਕਤਾ-ਅਖੰਡਤਾ ਦੇ ਦੂਤ ਦਾ ਜਨਮ ਦਿਨ ਮਨਾਿੲਆ ਗਿਆ।ਉਨ੍ਹਾਂ ਦੀ ਸੋਚ ਨੇ 1985 ਵਿੱਚ ਹੀ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਸੋਚ ਸਾਹਮਣੇ ਰੱਖ ਕੇ ਇਸ ਸੰਸਥਾਨ ਦੇ ਨਿਰਮਾਣ ਵਿੱਚ ਅਪਣਾ ਯੋਗਦਾਨ ਅਤੇ ਸਰਵਉਚ ਬਲਿਦਾਨ ਦਿੱਤਾ।ਸੰਸਥਾਨ ਦੇ ਪ੍ਰਸ਼ਾਸਨਿਕ ਬਲਾਕ ਦੇ ਸਾਹਮਣੇ ਸਥਿਤ ਉਨਾਂ ਦੇ ਆਦਮਕੱਦ ਬੁੱਤ ਨੂੰ ਫੁੱਲ ਭੇਂਟ ਕਰਕੇ ਨਮਨ ਕੀਤਾ ਗਿਆ।ਪ੍ਰੋਗਰਾਮ ਵਿੱਚ ਸੰਸਥਾਨ ਦੇ ਡੀਨ (ਅਕਾਦਮਿਕ) ਪ੍ਰੋਫੈਸਰ ਜੇ.ਐਸ ਢਿੱਲੋਂ ਡੀਨ (ਵਿਦਿਆਰਥੀ ਭਲਾਈ) ਪ੍ਰੋਫੈਸਰ ਰਾਜੇਸ਼ ਕੁਮਾਰ, ਰਜਿਸਟਰਾਰ ਹਰੀਮੋਹਨ ਅਰੋੜਾ, ਕਰਮਚਾਰੀ ਯੂਨੀਅਨ ਦੇ ਪ੍ਰਧਾਨ ਜੁਝਾਰ ਸਿੰਘ ਤੇ ਸੈਕਟਰੀ ਜਗਦੀਸ਼ ਚੰਦ ਅਤੇ ਹਰਮੇਲ ਸਿੰਘ ਸਮੇਤ ਵੱਖੋ-ਵੱਖਰੇ ਵਿਭਾਗਾਂ ਦੇ ਕਰਮਚਾਰੀਆਂ ਅਤੇ ਫੈਕਲਟੀ ਮੈਂਬਰਾਂ ਤੇ ਅਧਿਕਾਰੀਆਂ ਨੇ ਡਾਇਰੈਕਟਰ ਪ੍ਰੋਫੈਸਰ ਮਨੀ ਕਾਂਤ ਪਾਸਵਾਨ ਦੀ ਅਗਵਾਈ ਵਿੱਚ ਹਿੱਸਾ ਲਿਆ।ਉਨ੍ਹਾਂ ਸੰਤ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਿਰੰਤਰ ਕੰਮ ਕਰਕੇ ਸੰਸਥਾਨ ਦੀ ਮਾਣ ਨੂੰ ਉਚ ਦਰਜ਼ੇ ਤੱਕ ਲੈ ਕੇ ਜਾਣ ਦਾ ਸੰਕਲਪ ਦਾ ਨਵੀਕਰਨ ਕੀਤਾ।
ਡਾਇਰੈਕਟਰ ਮਨੀ ਕਾਂਤ ਪਾਸਵਾਨ ਨੇ ਸੰਤ ਜੀ ਦੇ ਜੀਵਨ ਉਪਰ ਪ੍ਰਕਾਸ਼ ਪਾਇਆ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਦੂਰਦਰਸ਼ੀ ਸੋਚ ਤੇ ਵਿਚਾਰਾਂ ਬਾਰੇ ਦੱਸਿਆ।ਉਹਨਾਂ ਨੇ ਕਿਹਾ ਕਿ ਜਨਮ ਤੋਂ ਲੈ ਕੇ 20 ਅਗਸਤ 1985 ਤੱਕ ਦਾ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਹਰ ਕਦਮ ਸਾਡੇ ਲਈ ਪ੍ਰੇਰਨਾਦਾਇਕ ਅਤੇ ਰਾਹ ਦਸੇਰਾ ਰਹੇਗਾ।
ਅੰਤ ‘ਚ ਇਸ ਪ੍ਰੋਗਰਾਮ ਦੇ ਸਯੋਜਕ ਰਾਜਭਾਸ਼ਾ (ਹਿੰਦੀ) ਵਿਕਾਸ ਸਮਿਤੀ ਦੇ ਚੇਅਰਮੈਨ ਪ੍ਰੋਫੈਸਰ ਰਾਜ ਕੁਮਾਰ ਯਾਦਵ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …