Saturday, March 14, 2026

ਡਿਪਟੀ ਕਮਿਸ਼ਨਰ ਨੇ ਸਵੈ ਰੱਖਿਆ ਲਈ ਸਕੂਲਾਂ ‘ਚ ਲੜਕੀਆਂ ਦੀਆਂ ਕਲਾਸਾਂ ਸ਼ੁਰੂ ਕਰਵਾਈਆਂ

ਲੜਕੀਆਂ ਨੂੰ ਡਰਾਈਵਿੰਗ ਸਿਖਾਉਣ ਦਾ ਵੀ ਕੀਤੀ ਜਾਵੇਗਾ ਉਪਰਾਲਾ- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਸਮੇਂ ਦੀਆਂ ਚੁਣੌਤੀਆਂ ਨੂੰ ਟੱਕਰ ਦੇਣ ਲਈ ਲੜਕੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਮੌਕੇ ਦਾ ਲਾਹਾ ਲੈਣ ਦਾ ਸੱਦਾ ਦਿੰਦੇ ਕਿਹਾ ਕਿ ਮੌਜ਼ੂਦਾ ਯੁੱਗ ਵਿੱਚ ਕਿਸੇ ਵੀ ਖੇਤਰ ਵਿਚ ਲੜਕੀਆਂ ਲੜਕਿਆਂ ਨਾਲੋਂ ਪਿੱਛੇ ਨਹੀਂ ਰਹੀਆਂ, ਚਾਹੇ ਇਹ ਸਿੱਖਿਆ ਦਾ ਖੇਤਰ ਹੈ, ਖੇਡਾਂ ਦਾ, ਨੌਕਰੀ ਲੈਣ ਦੇ ਮੌਕਿਆਂ ਦਾ ਜਾਂ ਉਦਮੀ ਬਣ ਕੇ ਰੋਜ਼ਗਾਰ ਦਾਤਾ ਬਣਨ ਦਾ ਹਰ ਥਾਂ, ਜਿਥੇ ਵੀ ਔਰਤ ਨੂੰ ਮੌਕਾ ਦਿੱਤਾ ਗਿਆ ਹੈ।ਉਸਨੇ ਆਪਣੀ ਸਮਰੱਥਾ, ਤਾਕਤ ਤੇ ਨਿਪੁੰਨਤਾ ਦਾ ਲੋਹਾ ਮੰਨਵਾਇਆ ਹੈ।ਸਵੈ ਰੱਖਿਆ ਲਈ ਲੜਕੀਆਂ ਨੂੰ ਮਾਰਸ਼ਲ ਆਰਟ ਦੀ ਸਿੱਖਿਆ ਦੇਣ ਦੀ ਸ਼ੁਰੂਆਤ ਕਰਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਫਲਤਾ ਲਈ ਜ਼ਰੂਰੀ ਹੈ ਕਿ ਸਾਡੀ ਬੱਚੀਆਂ ਚੰਗੇ ਭਵਿੱਖ ਲਈ ਸਰਕਾਰ, ਸਮਾਜ ਜਾਂ ਪਰਿਵਾਰ ਵਲੋਂ ਦਿੱਤੇ ਕਿਸੇ ਵੀ ਮੌਕੇ ਨੂੰ ਖੁੰਝਣ ਨਾ, ਸਗੋਂ ਇੱਕ ਨਿਸ਼ਾਨਾ ਸਾਧ ਕੇ ਭਵਿੱਖ ਵਿੱਚ ਅੱਗੇ ਵਧਣ।ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਸਵੈ ਰੱਖਿਆ ਦੀਆਂ ਸ਼ੁਰੂ ਕੀਤੀਆਂ ਕਲਾਸਾਂ ਲਈ ਸਥਾਨਕ ਮਾਲ ਰੋਡ ਸਕੂਲ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਥੋਰੀ ਨੇ ਐਲਾਨ ਕੀਤਾ ਕਿ ਭਵਿੱਖ ਵਿੱਚ ਛੇਤੀ ਹੀ ਬੱਚੀਆਂ ਨੂੰ ਡਰਾਈਵਿੰਗ ਸਿੱਖਿਆ ਦੇਣ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ।
ਥੋਰੀ ਨੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਮਾਲ ਰੋਡ ਸਰਕਾਰੀ ਕੰਨਿਆ ਸਕੂਲ ਮਹਾਂ ਸਿੰਘ ਗੇਟ ਅਤੇ ਸਰਕਾਰੀ ਕੰਨਿਆ ਸਕੂਲ ਮਾਹਣਾ ਸਿੰਘ ਰੋਡ ਵਿਖੇ ਬੱਚੀਆਂ ਨੂੰ ਸਵੈ ਰੱਖਿਆ ਲਈ ਸਿਖਲਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਹਿਲੇ ਬੈਚ ਵਿੱਚ 350 ਬੱਚੀਆਂ ਇਹ ਸਿੱਖਿਆ ਲੈਣਗੀਆਂ।ਉਨਾਂ ਦੱਸਿਆ ਕਿ ਇਸ ਕੰਮ ਲਈ 7 ਕੋਚ 50-50 ਬੱਚੀਆਂ ਦੇ ਬੈਚ ਨੂੰ ਰੋਜ਼ਾਨਾ ਇਕ ਘੰਟਾ ਇੱਕ ਮਹੀਨਾ ਇਹ ਸਿਖਲਾਈ ਦੇਣਗੇ।ਉਨ੍ਹਾਂ ਇਸ ਕੰਮ ਲਈ ਬਾਲ ਵਿਕਾਸ ‘ਤੇ ਇਸਤਰੀ ਭਲਾਈ ਵਿਭਾਗ ਵਲੋਂ ਦਿੱਤੇ ਜਾ ਰਹੇ ਸਹਿਯੋਗ ਅਤੇ ਮਿਹਨਤ ਦੀ ਸਰਾਹਨਾ ਕੀਤੀ।
ਇਸ ਮੌਕੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਵਿਵੇਕ ਮੋਦੀ, ਪ੍ਰਿੰਸੀਪਲ ਮਨਦੀਪ ਕੌਰ, ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਕੁਲਦੀਪ ਕੌਰ, ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀ ਗਗਨਦੀਪ ਸਿੰਘ, ਸ੍ਰੀਮਤੀ ਮੀਨਾ ਦੇਵੀ, ਗਾਇਡੈਂਸ ਕੌਂਸ਼ਲਰ ਜਸਬੀਰ ਸਿੰਘ ਅਤੇ ਜਿਲ੍ਹੇ ਦੇ ਸਾਰੇ ਸੀ.ਡੀ.ਪੀ.ਓ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …