Saturday, October 3, 2026

ਮਾਦਪੁਰ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, 50 ਯੂਨਿਟ ਖੂਨ ਇਕੱਤਰ

ਸਮਰਾਲਾ, 6 ਜਨਵਰੀ (ਇੰਦਰਜੀਤ ਸਿੰਘ ਕੰਗ) – ਇਥੋਂ ਨਜ਼ਦੀਕੀ ਪਿੰਡ ਮਾਦਪੁਰ ਵਿਖੇ ਨੌਜਵਾਨ ਕਲੱਬ ਵਲੋਂ ਸਮੂੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਮਿਲੀ ਜਾਣਕਾਰੀ ਮੁਤਾਬਿਕ ਇਸ ਕੈਂਪ ਵਿੱਚ ਕਰਨ ਹਸਪਤਾਲ ਸਮਰਾਲਾ ਤੋਂ ਮਾਹਿਰ ਡਾਕਟਰਾਂ ਦੀ ਰਹਿਨੁਮਾਈ ਹੇਠ ਆਈ ਟੀਮ ਵਲੋਂ 50 ਯੂਨਿਟ ਖੂਨ ਇਕੱਤਰ ਕੀਤੇ ਗਏ।ਕੈਂਪ ਵਿੱਚ ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ਼ ਸ਼੍ਰੋਮਣੀ ਅਕਾਲੀ ਦਲ ਸਮਰਾਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਉਨ੍ਹਾਂ ਨੇ ਹਰੇਕ ਤੰਦਰੁਸਤ ਨੌਜਵਾਨ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਸ ਵਲੋਂ ਦਾਨ ਕੀਤਾ ਖੂਨ ਕਿਸੇ ਲੋੜਵੰਦ ਦੇ ਕੰਮ ਆ ਸਕੇ।ਖੂਨਦਾਨ ਕਰਨ ਵਾਲੇ ਡੋਨਰਾਂ ਨੂੰ ਰਿਫੈਰਸ਼ਮੈਂਟ ਦਿੱਤੀ ਗਈ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।ਸਮਰਾਲਾ ਇਲਾਕੇ ਦੀਆਂ ਵੱਖ-ਵੱਖ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਦਾ ਉਤਸ਼ਾਹ ਵਧਾਇਆ।ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਮੂਹ ਪਿੰਡ ਵਾਸੀਆਂ ਨੇ ਨੌਜਵਾਨਾਂ ਦਾ ਪੂਰਨ ਸਾਥ ਦਿੱਤਾ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਗੁਰੋਂ, ਗੁਰਿੰਦਰ ਸਿੰਘ ਮਾਂਗਟ, ਜੱਸੀ ਮਾਦਪੁਰ, ਘੋਦਰ ਮਾਦਪੁਰ, ਇੰਦਰ ਮਾਂਗਟ, ਹੈਪੀ ਪੰਚ ਮਾਦਪੁਰ, ਬੌਬੀ ਸਾਹਨੇਵਾਲ, ਸੋਨੀ ਮਾਦਪੁਰ, ਅਮਨਿੰਦਰ ਮਾਦਪੁਰ ਤੋਂ ਇਲਾਵਾ ਨਗਰ ਮਾਦਪੁਰ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …