ਸੰਗਰੂਰ, 11 ਜਨਵਰੀ (ਜਗਸੀਰ ਲੌਂਗੋਵਾਲ) – ਭਾਰਤੀ ਜਨਤਾ ਪਾਰਟੀ ਪ੍ਰਦੇਸ਼ ਵਪਾਰ ਸੈਲ ਦੇ ਕਨਵੀਨਰ ਸਰਜੀਨ ਜ਼ਿੰਦਲ ਅਤੇ ਪ੍ਰਦੇਸ਼ ਭਾਜਪਾ ਮਨਿਓਰਿਟੀ
ਮੋਰਚਾ ਦੇ ਵਾਇਸ ਪ੍ਰਧਾਨ ਜ਼ਾਹਿਦ ਪੀਰ ਦੀ ਰਹਿਨੁਮਾਈ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਮੁਸਲਿਮ ਨੌਜਵਾਨ ਭਾਜਪਾ ਵਿੱਚ ਸ਼ਾਮਿਲ ਹੋਏ ਹਨ।ਜਾਹਿਦ ਪੀਰ ਨੇ ਕਿਹਾ ਕਿ 9 ਸਾਲਾਂ ਦੇ ਸ਼ਾਸਨ ਤੋਂ ਖੁਸ਼ ਹੋ ਕੇ ਵੱਡੀ ਗਿਣਤੀ ‘ਚ ਮੁਸਲਿਮ ਭਾਈਚਾਰਾ ਭਾਜਪਾ ਵਿੱਚ ਸ਼ਾਮਿਲ ਹੋ ਰਿਹਾ ਹੈ।ਸਰਜੀਵਨ ਜ਼ਿੰਦਲ ਨੇ ਕਿਹਾ ਕਿ ਪੁਰੇ ਭਾਰਤ ਵਿੱਚ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਤਹਿਤ ਗਰੀਬ ਲੋਕਾਂ ਨੂੰ ਕੇਂਦਰ ਸਰਕਾਰ ਨੇ ਜਿੰਨੇ ਘਰ ਬਣਾ ਕੇ ਦਿੱਤੇ ਹਨ, ਉਨ੍ਹਾਂ ਵਿੱਚੋਂ ਜਿਆਦਾ ਫਾਇਦਾ ਬਹੁਗਿਣਤੀ ਮੁਸਲਿਮ ਭਾਈਚਾਰੇ ਨੂੰ ਮਿਲਿਆ ਹੈ।
ਇਸ ਮੌਕੇ ਜੁਨੇਦ ਚੌਧਰੀ, ਮੁਹੰਮਦ ਉਸਮਾਨ, ਜਵੇਦ ਸੈਫੀ, ਪਰਵੇਜ ਚੌਧਰੀ, ਸ਼ਮੀਮ ਸਭਾ, ਸੁਹੇਬ ਚੌਧਰੀ, ਕਰਨ, ਖੁਸ਼ੀ ਸੈਨੀ ਸਮੇਤ ਕਈ ਹੋਰ ਨੌਜਵਾਨ ਵੀ ਭਾਜਪਾ ਵਿੱਚ ਸ਼ਾਮਿਲ ਹੋਏ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media