ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ) – ਦੀ ਸੰਗਰੂਰ ਜਿਲ੍ਹਾ ਸਹਿਕਾਰੀ ਕਿਰਤ ਅਤੇ ਉਸਾਰੀ ਸੰਘ ਲਿਮ. ਦੇ ਪ੍ਰਧਾਨ ਰਵਿੰਦਰ ਸਿੰਘ ਮੀਨ ਐਮ.ਡੀ ਲੇਬਰ
ਫੈਡ ਪੰਜਾਬ ਦੀ ਅਗਵਾਈ ਹੇਠ ਅੱਜ ਲੇਬਰ ਸੁਸਾਇਟੀ ਦੇ ਆਗੂਆਂ ਅਤੇ ਮੈਂਬਰਾਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ।ਹਰਪਾਲ ਸਿੰਘ ਸੋਨੂੰ ਚੇਅਰਮੈਨ ਓ.ਬੀ.ਸੀ ਡਿਪਾਰਟਮੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਮੁੱਖ ਬੁਲਾਰਾ ਸੰਗਰੂਰ ਬਤੌਰ ਮੁੱਖ ਮਹਿਮਾਨ ਪਹੁੰਚੇ।ਲੋਹੜੀ ਦੀ ਵਧਾਈ ਦਿੰਦੇ ਹੋਏ ਹਰਪਾਲ ਸਿੰਘ ਸੋਨੂੰ ਨੇ ਕਿਹਾ ਕਿ ਲੇਬਰ ਸੁਸਾਇਟੀ ਦੇ ਆਗੂਆਂ ਵਲੋਂ ਲੋਹੜੀ ਦਾ ਪਵਿੱਤਰ ਤਿਉਹਾਰ ਮਨਾਉਣਾ ਸੁਸਾਇਟੀ ਦਾ ਵਧੀਆ ਉਪਰਾਲਾ ਕੀਤਾ ਹੈ।ਇਸ ਮੌਕੇ ਭਰਤ ਗਰਗ ਪੀ.ਏ ਵਿਜੈ ਇੰਦਰ ਸਿੰਗਲਾ, ਰਾਜ ਕੁਮਾਰ ਦੀਵਾਨ, ਰਾਜ ਕੁਮਾਰ ਕਪਿਲਾ, ਰਨਤੇਜ ਸਿੰਘ ਮੈਨੇਜਰ, ਕੁਲਵੀਰ ਸਿੰਘ ਢੀਂਡਸਾ, ਫਤਹਿ ਸਿੰਘ ਸਰਾਓ, ਚਮਕੌਰ ਸਿੰਘ ਮੀਨ, ਸੰਜੀਵ ਬਜਾਜ, ਬਾਬੂ ਲਾਲ ਰੰਗਾ, ਸ਼ਕਤੀਜੀਤ ਸਿੰਘ, ਨਵੀਨ ਬੱਗਾ, ਰਾਜਿੰਦਰ ਕਾਕਾ ਮਨਚੰਦਾ, ਜਸਪਾਲ ਵਲੇਚਾ ਆਦਿ ਮੌਜ਼ੂਦ ਰਹੇ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media