ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਦਿੱਤੇ ਨਿਰਦੇਸ਼ਾਂ ‘ਤੇ ਅਮਲ ਕਰਦਿਆਂ ਹੋਇਆਂ ਅੱਜ ਜ਼ਿਲ੍ਹੇ ਅਤੇ ਸਬ-
ਡਵੀਜ਼ਨਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ 508 ਲੰਬਿਤ ਪਏ ਇੰਤਕਾਲ ਦਰਜ਼ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਲੋਕਾਂ ਨੇ ਇਹਨਾਂ ਕੈਂਪਾਂ ਨੂੰ ਬਹੁਤ ਵਧੀਆ ਹੁੰਗਾਰਾ ਦਿੱਤਾ ਅਤੇ ਲੰਬਿਤ ਪਏ ਇੰਤਕਾਲ ਕਰਵਾਉਣ ਲਈ ਆਪਣੀਆਂ ਤਹਿਸੀਲਾਂ ਵਿੱਚ ਪਹੁੰਚੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਖੱਜ਼ਲ ਖ਼ੁਆਰੀ ਘਟਾਉਣ ਲਈ ਵਚਨਬੱਧ ਹੈ।ਲੰਬਿਤ ਪਏ ਇੰਤਕਾਲ ਦਰਜ਼ ਕਰਨ ਦੀ ਮੁਹਿੰਮ ਦੀ ਸ਼ਲਾਘਾ ਕਰਦਿਆ ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੀਆਂ ਸੇਵਾਵਾਂ ਲੋਕਾਂ ਤੱਕ ਸੁਚਾਰੂ ਤਰੀਕੇ ਨਾਲ ਪਹੁੰਚਾਉਣ ਦੀ ਦਿਸ਼ਾ ਵਿੱਚ ਇਹ ਵੱਡੀ ਪੁਲਾਂਘ ਭਰੀ ਹੈ, ਜੋ ਕਿ ਭਵਿੱਖ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗੀ ।
ਡਿਪਟੀ ਕਮਿਸ਼ਨਰ ਥੋਰੀ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਕੈਂਪ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਦੱਸਿਆ ਕਿ ਅੱਜ ਪੂਰੇ ਜਿਲ੍ਹੇ ਵਿੱਚ 508 ਇੰਤਕਾਲ ਦਰਜ਼ ਕੀਤੇ ਗਏ ਹਨ।ਜੰਡਿਆਲਾ ਗੁਰੂ ਵਿੱਚ 3, ਅੰਮ੍ਰਿਤਸਰ ਦੋ ਤਹਿਸੀਲ ਦੇ 134, ਅਟਾਰੀ ਵਿੱਚ 51, ਅਜਨਾਲਾ ਵਿੱਚ 14, ਰਮਦਾਸ ਵਿੱਚ 11, ਬਾਬਾ ਬਕਾਲਾ ਸਾਹਿਬ ਵਿੱਚ 59, ਬਿਆਸ ਵਿੱਚ 11, ਲੋਪੋਕੇ ਵਿੱਚ 37, ਰਾਜਾਸਾਂਸੀ ਵਿੱਚ 44, ਮਜੀਠਾ 144 ਇੰਤਕਾਲ ਦਰਜ਼ ਹੋਏ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਕਾਨੂੰਨਗੋ ਵਲੋਂ 386 ਚਾਲਾਨ ਤਸਦੀਕ ਕੀਤੇ ਗਏ ਹਨ ਅਤੇ ਪਟਵਾਰੀਆਂ ਵਲੋਂ 149 ਇੰਦਰਾਜ਼ ਦਰਜ਼ ਕੀਤੇ ਹਨ ਅਤੇ ਸਬੰਧਤ ਤਹਿਸੀਲਦਾਰਾਂ ਵਲੋਂ 508 ਇੰਤਕਾਲਾਂ ਨੂੰ ਮਨਜ਼ੂਰ ਕੀਤਾ ਗਿਆ ਹੈ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media