ਅੰਮ੍ਰਿਤਸਰ, 20 ਜਨਵਰੀ (ਸੁਖਬੀਰ ਸਿੰਘ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਈ.ਵੀ.ਵਾਈ ਗਰੁੱਪ ਆਫ਼ ਹਸਪਤਾਲ ਵਲੋਂ ਅੰਮ੍ਰਿਤਸਰ ਸਮੇਤ
ਪੰਜਾਬ ਦੇ ਆਪਣੇ ਸਾਰੇ 5 ਹਸਪਤਾਲਾਂ ਵਿੱਚ 21 ਜਨਵਰੀ ਨੂੰ ਮੁਫ਼ਤ ਮੈਗਾ ਸਿਹਤ ਕੈਂਪ ਲਗਾਇਆ ਜਾ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ ਇਹ ਕੈਂਪ ਗਰੁੱਪ ਦੇ ਅੰਮ੍ਰਿਤਸਰ, ਮੁਹਾਲੀ, ਖੰਨਾ, ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਹਸਪਤਾਲਾਂ ਵਿੱਚ ਸਵੇਰੇ 10.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਲਗਾਇਆ ਜਾਵੇਗਾ।ਜਿਸ ਦੌਰਾਨ 16 ਮੈਡੀਕਲ ਸਪੈਸ਼ੇਲਿਟੀ ਬਾਰੇ ਮੁਫ਼ਤ ਸਲਾਹ ਦੇ ਨਾਲ-ਨਾਲ ਈ.ਸੀ.ਜੀ, ਬਲੱਡ ਸ਼ੂਗਰ ਅਤੇ ਹੱਡੀਆਂ ਦੇ ਟੈਸਟ ਵੀ ਮੁਫ਼ਤ ਕੀਤੇ ਜਾਣਗੇ।ਇਸ ਸਮੇਂ ਖੁਰਾਕ, ਈ.ਸੀ.ਐਚ.ਓ ਸਕ੍ਰੀਨਿੰਗ ਅਤੇ ਫਿਜ਼ੀਓਥਰੈਪੀ ਸਬੰਧੀ ਸਲਾਹ-ਮਸ਼ਵਰਾ ਵੀ ਮੁਫਤ ਦਿੱਤਾ ਜਾਵੇਗਾ।
ਇਹ ਵੀ ਦੱਸਿਆ ਗਿਆ ਹੈ ਕਿ ਐਂਜੀਓਗ੍ਰਾਫੀ ਦੀ ਬੁਕਿੰਗ `ਤੇ 2000/- ਰੁਪਏ ਦੀ ਵਿਸ਼ੇਸ਼ ਛੂਟ ਅਤੇ ਸਾਰੀਆਂ ਲੈਬਾਰਟਰੀ ਅਤੇ ਰੇਡੀਓਲੋਜੀ ਸੇਵਾਵਾਂ `ਤੇ 20 ਫੀਸਦੀ ਛੋਟ ਮਿਲੇਗੀ।ਮਰੀਜ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਨਾਲ ਸਕੈਨ, ਐਂਜੀਓਗ੍ਰਾਫੀ ਸੀ.ਡੀ ਅਤੇ ਐਮ.ਆਰ.ਆਈ ਸਮੇਤ ਆਪਣੇ ਪੁਰਾਣੇ ਮੈਡੀਕਲ ਰਿਕਾਰਡ ਲੈ ਕੇ ਆਉਣ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media