Sunday, June 30, 2024

ਕਵੀਸ਼ਰੀ ਮੁਕਾਬਲਿਆਂ ‘ਚ ਅਕਾਲ ਅਕੈਡਮੀ ਉਭਿਆ ਦੀ ਚੜ੍ਹਤ ਰਹੀ

ਸੰਗਰੂਰ, 20 ਜਨਵਰੀ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਸਥਾਪਨਾ ਸਮੇਂ ਪੰਜ਼ ਪਿਆਰਿਆਂ ਵਿੱਚ ਸ਼ਾਮਲ ਭਾਈ ਹਿੰਮਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀਸ਼ਰੀ ਗਾਇਨ ਮੁਕਾਬਲੇ ਸਥਾਨਕ ਸ਼ਹੀਦ ਭਾਈ ਹਿੰਮਤ ਸਿੰਘ ਯਾਦਗਾਰੀ ਧਰਮਸ਼ਾਲਾ ਵਿਖੇ ਪ੍ਰਬੰਧਕ ਕਮੇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਦੇ ਸਾਂਝੇ ਉਪਰਾਲੇ ਅਧੀਨ ਕਰਵਾਏ ਗਏ।ਜਗਰੂਪ ਸਿੰਘ ਜੱਗੀ ਪ੍ਰਧਾਨ ਕਮੇਟੀ, ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ ਬੱਡਰੁਖਾਂ ਦੇ ਨਾਲ ਸਟੱਡੀ ਸਰਕਲ ਦੇ ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ, ਨਰਿੰਦਰ ਸਿੰਘ ਐਡੀਸ਼ਨਲ ਜ਼ੋਨਲ ਸਕੱਤਰ ਅਕਾਦਮਿਕ, ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਹਰਵਿੰਦਰ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ, ਗੁਲਜ਼ਾਰ ਸਿੰਘ ਸਕੱਤਰ ਸੰਗਰੂਰ ਯੂਨਿਟ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਵਿੱਚ ਅਕਾਲ ਅਕੈਡਮੀ ਉਭਿਆ, ਫਤਿਹਗੜ੍ਹ ਛੰਨਾ, ਚੀਮਾ ਸਾਹਿਬ, ਚੱਠੇ ਸੇਖਵਾਂ, ਛਾਜਲੀ, ਜੋਤੀਸਰ, ਮਸਤੂਆਣਾ ਸਾਹਿਬ ਤੋਂ ਇਲਾਵਾ ਬਾਗੜੀਆਂ (ਮਾਲੇਰਕੋਟਲਾ) ਅਤੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ 100 ਦੇ ਲਗਭਗ ਵਿਦਿਆਰਥੀਆਂ ਨੇ ਭਾਗ ਲਿਆ।ਕਵੀਸ਼ਰੀ ਗਾਇਨ ਲਈ ਬਣਾਏ ਜੂਨੀਅਰ ਅਤੇ ਸੀਨੀਅਰ ਦੇ ਗਰੁੱਪਾਂ ਲਈ ਅਜਮੇਰ ਸਿੰਘ ਫਤਿਹਗੜ੍ਹ ਛੰਨਾ ਵਲੋਂ ਕੀਤੇ ਮੰਚ ਸੰਚਾਲਨ ਅਧੀਨ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨਾਲ ਸਬੰਧਤ ” ਧੰਨ ਗੁਰੂ ਗੋਬਿੰਦ ਸਿੰਘ ਵਰਗਾ ਕਿਸ ਨੇ ਹੈ ਬਣ ਜਾਣਾ” ਬਾਜ਼ਾਂ ਵਾਲੇ ਪ੍ਰੀਤਮ ਖਾਲਸਾ ਪੰਥ ਸਜਾਇਆ ਹੈ” ਆਦਿ ਬੀਰ ਰਸੀ ਕਵੀਸ਼ਰੀ ਰਾਹੀਂ ਮਾਹੌਲ ਸਿਰਜ਼ ਦਿੱਤਾ।ਇਹਨਾਂ ਮੁਕਾਬਲਿਆਂ ਲਈ ਜੱਜਾਂ ਦੀ ਸੇਵਾ ਉੱਘੇ ਸਾਹਿਤਕਾਰ ਦਲਬਾਰ ਸਿੰਘ ਚੱਠੇ ਪ੍ਰਧਾਨ ਮਾਲਵਾ ਲੋਕਧਾਰਾ ਸੁਸਾਇਟੀ, ਪ੍ਰਿੰਸੀਪਲ ਗੁਰਜੰਟ ਸਿੰਘ ਰਾਹੀ ਅਤੇ ਹਰਕੀਰਤ ਕੌਰ ਨੇ ਨਿਭਾਈ।ਉਨ੍ਹਾਂ ਦੇ ਨਾਲ ਹਰਪ੍ਰੀਤ ਕੌਰ ਪ੍ਰਧਾਨ ਬੇਬੇ ਨਾਨਕੀ ਸਿਲਾਈ ਸੈਂਟਰ ਥਲੇਸਾਂ, ਗੁਰਨਾਮ ਸਿੰਘ ਅਤੇ ਅਮਨਦੀਪ ਕੌਰ ਨੇ ਸਮਾਂ ਵਾਚਕ ਦੀ ਡਿਊਟੀ ਨਿਭਾਈ।
ਹਰਮਨ ਸਿੰਘ ਆਦਰਸ਼ ਮਾਡਲ ਸਕੂਲ ਸੰਗਰੂਰ ਅਤੇ ਛੋਟੀ ਬੱਚੀ ਗੁਰਨੂਰ ਕੌਰ, ਲਾ ਫਾਊਂਡੇਸ਼ਨ ਪਬਲਿਕ ਸਕੂਲ ਸੰਗਰੂਰ ਵਲੋਂ ਕਵਿਤਾਵਾਂ ਦੀ ਖੂਬਸੂਰਤ ਪੇਸ਼ਕਾਰੀ ਨੂੰ ਸਰੋਤਿਆਂ ਵਲੋਂ ਜੈਕਾਰਿਆਂ ਦੀ ਗੂੰਜ਼ ਵਿੱਚ ਦਾਦ ਪ੍ਰਾਪਤ ਹੋਈ।ਭਾਈ ਮੰਗਾ ਸਿੰਘ ਪ੍ਰਚਾਰਕ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਹਿੰਮਤ ਸਿੰਘ ਜੀ ਦੇ ਜੀਵਨ ਇਤਿਹਾਸ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ।ਭਾਈ ਨਾਜ਼ਰ ਸਿੰਘ ਭਲਵਾਨ ਨੇ ਬੱਚਿਆਂ ਨੂੰ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿੱਚ ਸੁਚੱਜੀ ਜੀਵਨ ਜਾਚ ਅਪਨਾਉਣ ਦੀ ਪੇ੍ਰਨਾ ਕੀਤੀ।ਦਲਬਾਰ ਸਿੰਘ ਚੱਠੇ ਨੇ ਕਵੀਸ਼ਰੀ ਗਾਇਨ ਦੀ ਵਧੀਆ ਪੇਸ਼ਕਾਰੀ ਲਈ ਵੱਖ-ਵੱਖ ਨੁਕਤਿਆਂ ਬਾਰੇ ਵਿਦਿਆਰਥੀਆਂ ਨੂੰ ਸੇਧ ਤੇ ਅਗਵਾਈ ਦਿੱਤੀ।
ਡਾ. ਗੁਨਿੰਦਰਜੀਤ ਸਿੰਘ ਜਵੰਧਾ ਚੇਅਰਮੈਨ ਇਨਫੋਟੈਕ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋ ਕੇ ਸਟੱਡੀ ਸਰਕਲ ਵਲੋਂ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਣ ਦੇ ਲਗਾਤਾਰ ਕੀਤੇ ਜਾ ਰਹੇ ਕਾਰਜ਼ਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਦੇ ਸਟੇਜ਼ ਸੰਚਾਲਨ ਅਧੀਨ ਜੇਤੂਆਂ ਨੂੰ ਇਨਾਮ, ਜੱਜਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਜਗਰੂਪ ਸਿੰਘ ਜੱਗੀ ਪ੍ਰਧਾਨ ਅਤੇ ਸਟੱਡੀ ਸਰਕਲ ਪ੍ਰਬੰਧਕਾਂ ਨਾਲ ਨਿਭਾਈ।ਪ੍ਰਸਿੱਧ ਸਾਹਿਤਕਾਰ ਜੰਗ ਸਿੰਘ ਫੱਟੜ ਬਹਾਦਰਪੁਰ ਵਲੋਂ ਸਮੂਹ ਟੀਮਾਂ ਨੂੰ ਨਗਦ ਰਾਸ਼ੀ ਅਤੇ ਪ੍ਰਬੰਧਕਾਂ ਵਲੋਂ ਸਮੂਹ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਉਤਸ਼ਾਹਿਤ ਕੀਤਾ ਗਿਆ।ਪ੍ਰੋ: ਨਰਿੰਦਰ ਸਿੰਘ ਨੇ ਵਿਦਿਆਰਥੀ ਵਿੰਗ ਦੀਆਂ ਜ਼ੋਨਲ ਸਰਗਰਮੀਆਂ ਬਾਰੇ ਦੱਸਿਆ ਅਤੇ ਅਧਿਆਪਕ ਇੰਚਾਰਜ਼ਾਂ, ਵਿਦਿਆਰਥੀਆਂ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।
ਸਮੁੱਚੇ ਤੌਰ ਤੇ ਨਤੀਜੇ ਅਨੁਸਾਰ ਅਕਾਲ ਅਕੈਡਮੀ ਉਭਿਆ ਨੇ ਦੋਨੋ ਗਰੁੱਪਾਂ ਦੀਆਂ ਪਹਿਲੇ ਸਥਾਨ ਦੀਆਂ ਟਰਾਫੀਆਂ ਹਾਸਲ ਕਰਕੇ ਆਪਣੀ ਚੜ੍ਹਤ ਬਣਾਈ।ਬਾਕੀ ਦੇ ਨਤੀਜੇ ਅਨੁਸਾਰ ਜੂਨੀਅਰ ਗਰੁੱਪ ਵਿਚੋਂ ਦੂਸਰਾ ਸਥਾਨ ਗੁਰੂ ਤੇਗ ਬਹਾਦਰ ਸਕੂਲ ਛਾਜ਼ਲੀ ਅਤੇ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ ਨੇ ਤੀਸਰਾ ਸਥਾਨ ਹਾਸਲ ਕੀਤਾ ਜਦੋਂ ਕਿ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਅਤੇ ਜੇ.ਕੇ ਮੈਮੋਰੀਅਲ ਪਬਲਿਕ ਸਕੂਲ ਬਾਗੜੀਆਂ ਨੇ ਹੌਂਸਲਾ ਵਧਾਊ ਇਨਾਮ ਹਾਸਲ ਕੀਤੇ।ਸੀਨੀਅਰ ਗਰੁੱਪ ਵਿਚੋਂ ਦੂਸਰਾ ਸਥਾਨ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਅਤੇ ਤੀਸਰਾ ਸਥਾਨ ਜੇ.ਕੇ ਮੈਮੋਰੀਅਲ ਪਬਲਿਕ ਸਕੂਲ ਬਾਗੜੀਆਂ ਨੇ ਹਾਸਲ ਕੀਤਾ, ਜਦੋਂ ਕਿ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ ਅਤੇ ਅਕਾਲ ਅਕੈਡਮੀ ਚੀਮਾ ਸਾਹਿਬ ਨੇ ਹੌਂਸਲਾ ਵਧਾਊ ਇਨਾਮ ਹਾਸਲ ਕੀਤੇ।
ਇਸ ਸਮਾਗਮ ਲਈ ਦਵਿੰਦਰ ਸਿੰਘ ਬਾਗੜੀਆਂ, ਗੁਰਪ੍ਰੀਤ ਸਿੰਘ ਮਸਤੂਆਣਾ ਸਾਹਿਬ, ਗੁਰਵਿੰਦਰ ਸਿੰਘ ਉਭਿਆ, ਪ੍ਰਭਜੋਤ ਸਿੰਘ ਜੋਤੀਸਰ, ਰਣਜੀਤ ਸਿੰਘ ਚੱਠੇ, ਮਨਪ੍ਰੀਤ ਕੌਰ ਛਾਜ਼ਲੀ, ਗੁਰਪ੍ਰੀਤ ਕੌਰ ਚੀਮਾ ਸਾਹਿਬ, ਸੁਖਵੀਰ ਕੌਰ ਫਤਿਹਗੜ੍ਹ ਛੰਨਾ, ਪਰਮਿੰਦਰ ਕੌਰ ਸੰਗਰੂਰ, ਰਣਜੀਤ ਕੌਰ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।

Check Also

ਲਾਇਨਜ਼ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਤੇ ਜਨਰਲ ਬਾਡੀ ਮੀਟਿੰਗ

ਸੰਗਰੂਰ, 29 ਜੂਨ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗਰੇਟਰ ਦਾ ਸਲਾਨਾ ਸਮਾਰੋਹ-ਕਮ-10ਵੀਂ ਜਨਰਲ ਬਾਡੀ …