Tuesday, March 24, 2026

ਸੇਂਟ ਸਾਰੰਗਧਰ ਸੀਨੀ: ਸੈਕੇਂਡਰੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

PPN2712201415

PPN2712201416

ਅੰਮ੍ਰਿਤਸਰ, 27 ਦਸੰਬਰ (ਸਾਜਨ ਮਹਿਰਾ) ਗੁਰੂ ਨਾਨਕ ਭਵਨ ਵਿਖੇ ਸੇਂਟ ਸਾਰੰਗਧਰ ਸੀਨੀਅਰ ਸੈਕੇਂਡਰੀ ਸਕੂਲ ਦਾਸਲਾਨਾ ਸਮਾਗਮ ਸਕੂਲ ਸੁਸਾਈਟੀ ਦੇ ਪ੍ਰਧਾਨ ਐਸਕੇ ਸ਼ਰਮਾ ਅਤੇ ਪਿ੍ਰੰਸੀਪਲ ਰਜਨੀ ਡੋਗਰਾ ਦੀ ਅਗਵਾਈ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੋਰ ਤੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟੱਰਕਾਂਵਾਲਾ, ਡੀਈਓ ਸਤਿੰਦਰਬੀਰ ਸਿੰਘ ਨੇ ਪਹੁੰਚ ਕੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ।ਸਕੂਲ ਦੇ ਪ੍ਰਿੰਸੀਪਲ ਰਜਨੀ ਡੋਗਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਬੱਚਿਆ ਨੇ ਰੰਗਾਂਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਵੱਖ-ਵੱਕ ਆਈਟਮਾ ਗੀਧਾਂ, ਭੰਗੜਾ, ਸ਼ਹੀਦਾਂ ਨੂੰ ਸ਼ਰਧਾਂਜਲੀ, ਮਾਰਸ਼ਲ ਆਰਟ ਅਤੇ ਹੋਰ ਕਰਤਬ ਦਿਖਾਉਂਦੇ ਹੋਏ ਸਾਰਿਆਂ ਨੂੰ ਨਿਹਾਲ ਕੀਤਾ।ਇਸ ਮੌਕੇ ਤੇ ਪਿ੍ਰੰਸੀਪਲ ਰਜਨੀ ਡੋਗਰਾ, ਸਕੂਲ ਸੋਸਾਈਟੀ ਦੇ ਪ੍ਰਧਾਨ ਐਸਕੇ ਸ਼ਰਮਾ, ਡਾਈਰੈਕਟਰ ਸੋਨਮ ਸ਼ਰਮਾ ਨੇ ਸਕੂਲ ਦੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆ ਨੂੰ ਇਨਾਮ ਦਿੱਤੇ।ਉਨ੍ਹਾਂ ਕਿਹਾ ਕਿ ਸਕੂਲ ਦੇ ਸਾਰੇ ਹੀ ਬੱਚੇ ਪੁਰੀ ਇਮਾਨਦਾਰੀ ਦੇ ਨਾਲ ਆਪਣੀ ਪੜਾਈ ਕਰਕੇ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕਰ ਰਹੇ ਹਨ।ਇਸ ਮੌਕੇ ਵਿਦਿਆਰਥੀਆਂ, ਅਧਿਆਪਕਾਂ ਤੋ ਇਲਾਵਾ ਬੱਚਿਆਂ ਦੇ ਮਾਪੇ ਹਾਜਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply