ਅੰਮ੍ਰਿਤਸਰ, 21 ਜਨਵਰੀ (ਸੁਖਬੀਰ ਸਿੰਘ) – ਈ.ਡੀ.ਆਰ.ਆਈ.ਓ ਦਾ ਪਹਿਲਾ ਸਟੋਰ ਅੰਮ੍ਰਿਤਸਰ ਵਿੱਚ 20 ਜਨਵਰੀ ਨੂੰ ਗਾਹਕਾਂ ਲਈ ਖੋਲਿਆ ਗਿਆ ਹੈ।
ਰਿਬਨ ਕੱਟਣ ਦੀ ਰਸਮ ਹਿਮਾਨੀ ਅਰੋੜਾ ਚੇਅਰਪਰਸਨ ਫਿੱਕੀ ਫਲੋ, ਰਾਖੀ ਓਸਵਾਲ ਡਾਇਰੈਕਟਰ ਈ.ਡੀ.ਆਰ.ਆਈ.ਓ ਅਤੇ ਆਦੀਸ਼ ਓਸਵਾਲ ਚੇਅਰਮੈਨ ਓਸਵਾਲ ਗਰੁੱਪ ਦੁਆਰਾ ਅਦਾ ਕੀਤੀ ਗਈ।
ਰਾਖੀ ਓਸਵਾਲ ਅਨੁਸਾਰ ਉਹ ਉੱਤਰੀ ਭਾਰਤ ਦੇ ਪ੍ਰਸਿੱਧ ਓਸਵਾਲ ਸਮੂਹ ਦੀ ਤੀਜ਼ੀ ਪੀੜ੍ਹੀ ਤੋਂ ਅਤੇ ਕਾਰੋਬਾਰੀ ਔਰਤ ਹੈ।ਰਾਖੀ ਰਣਨੀਤਕ ਫੈਸਲਿਆਂ ਦੀ ਨਿਗਰਾਨੀ ਕਰਨ ਅਤੇ ਉਹਨਾਂ ਦੇ ਏਕੀਕ੍ਰਿਤ ਕੱਪੜੇ ਦੇ ਕਾਰੋਬਾਰ ਦੇ ਵਿਸਤਾਰ ਵਿੱਚ ਉਹ ਮੁੱਖ ਭੂਮਿਕਾ ਨਿਭਾਉਂਦੀ ਹੈ।2021 ਵਿੱਚ ਉਸ ਨੇ ਈ.ਡੀ.ਆਰ.ਆਈ.ਓ ਫੈਸ਼ਨ ਐਥਲੀਜ਼ਰ ਵੇਅਰ ਬ੍ਰਾਂਡ ਪੇਸ਼ ਕੀਤਾ, ਜੋ ਭਾਰਤੀ ਕਾਰੀਗਰੀ ਨਾਲ ਇਤਾਲਵੀ ਡਿਜ਼ਾਈਨਾਂ ਨੂੰ ਮਿਲਾਉਂਦਾ ਹੈ।ਈ.ਡੀ.ਆਰ.ਆਈ.ਓ ਨੇ ਆਪਣੀ ਵੈਬਸਾਈਟ ਅਤੇ ਮੋਹਰੀ ਈ-ਕਾਮਰਸ ਪਲੇਟਫਾਰਮਾਂ ਰਾਹੀਂ ਸਿੱਧੇ ਵੇਚ ਕੇ ਓਸਵਾਲ ਗਰੁੱਪ ਦੀ 74 ਸਾਲ ਪੁਰਾਣੀ ਟੈਕਸਟਾਈਲ ਵਿਰਾਸਤ ਵਿੱਚ ਨਵਾਂ ਜੋਸ਼ ਭਰਿਆ ਹੈ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media