ਸੰਗਰੂਰ, 21 ਜਨਵਰੀ (ਜਗਸੀਰ ਲੌਂਗੋਵਾਲ) – ਅਯੋਧਿਆ ਵਿਖੇ ਹੋ ਰਹੇ ਸ਼੍ਰੀ ਰਾਮ ਚੰਦਰ ਜੀ ਦੇ ਮੰਦਿਰ ਉਦਘਾਟਨ ਸਮਾਰੋਹ ਦੀ ਖੁਸ਼ੀ ‘ਚ ਸ਼ਹਿਰ ਵਿੱਚ ਕੱਢੀ ਗਈ
ਵਿਸ਼ਾਲ ਸ਼ੋਭਾ ਯਾਤਰਾ ਦਾ ਸਥਾਨਕ ਮਹਾਰਾਜਾ ਅਗਰਸੈਨ ਚੌਂਕ ਵਿਖੇ ਸਮਾਜਿਕ ਜਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ (ਭਾਰਤ) ਵਲੋਂ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ।ਮਿਸ਼ਨ ਦੇ ਸਾਥੀਆਂ ਵਲੋਂ ਬਜ਼ਾਰਾਂ ਵਿੱਚ ਰਾਹਗੀਰਾਂ ਨੂੰ ਲੱਡੂ ਤੇ ਦੀਵੇ ਵੰਡ ਕੇ ਆਪਣੀ ਖਸ਼ੀ ਦਾ ਇਜ਼ਹਾਰ ਕੀਤਾ ਗਿਆ।ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਅਯੋਧਿਆ ਵਿਖੇ ਏਅਰਪੋਰਟ ਦਾ ਨਾਂ ਭਗਵਾਨ ਵਾਲਮੀਕਿ ਜੀ ਦੇ ਨਾਮ ‘ਤੇ ਰੱਖਣ ਲਈ ਕੇਂਦਰ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਮੁਕੇਸ਼ ਰਤਨਾਕਰ, ਅਮਰਿੰਦਰ ਸਿੰਘ ਬੱਬੀ, ਐਡਵੋਕੇਟ ਸੰਜੀਵ ਕੁਮਾਰ ਦੀਪਾ, ਅਮਿਤ ਕੁਮਾਰ ਰੋਕਸੀ, ਸੁਖਪਾਲ ਸਿੰਘ ਭੰਮਾਬੱਦੀ ਜ਼ਿਲ੍ਹਾ ਪ੍ਰਧਾਨ, ਮਨੋਜ਼ ਕੁਮਾਰ, ਅਕਾਸ਼ ਧਾਲੀਵਾਲ, ਮੋਹਿਤ ਕੁਮਾਰ, ਸਾਜਨ ਕਾਂਗੜਾ ਆਦਿ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …
Punjab Post Daily Online Newspaper & Print Media