Sunday, March 15, 2026

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਹਿਤ ਸਭਾ

ਸੰਗਰੂਰ, 21 ਜਨਵਰੀ (ਜਗਸੀਰ ਲੌਂਗੋਵਾਲ) – ਸਾਹਿਤ ਸਭਾ (ਰਜਿ.) ਸਨਾਮ ਊਧਮ ਸਿੰਘ ਵਾਲਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੇਂ ਸਾਲ ਦੀ ਪਲੇਠੀ ਸਾਹਿਤਕ ਇਕੱਤਰਤਾ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਮੇਸ਼ ਕੁਮਾਰ ਐਡਵੋਕੇਟ ਅਤੇ ਜਸਵੰਤ ਸਿੰਘ ਅਸਮਾਨੀ ਦੀ ਪ੍ਰਧਾਨਗੀ ‘ਚ ਹੋਈ।ਇਕੱਤਰਤਾ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਭਾ ਦੇ ਸਰਪ੍ਰਸਤ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਇਨਕਲਾਬੀ ਰਹਿਬਰ ਹਨ, ਜਿਨਾਂ ਦਾ ਜੀਵਨ ਅਤੇ ਸਖਸ਼ੀਅਤ ਸਮੁੱਚੀ ਮਾਨਵਤਾ ਲਈ ਨਿਵੇਕਲੀ ਮਿਸਾਲ ਅਤੇ ਚਾਨਣ ਮੁਨਾਰਾ ਹੈ।ਪੰਜਾਬੀ, ਫਾਰਸੀ ਅਤੇ ਬ੍ਰਿਜ਼ ਭਾਸ਼ਾ ਵਿੱਚ ਗੁਰੂ ਸਾਹਿਬ ਦੀ ਸਾਹਿਤਿਕ ਦੇਣ ਵੀ ਬਹੁਤ ਮਹਾਨ ਹੈ।
ਜਸਵੰਤ ਸਿੰਘ ਅਸਮਾਨੀ ਨੇ ਗੁਰੂ ਗੋਬਿੰਦ ਸਿੰਘ ਤੋਂ ਅਸ਼ੀਰਵਾਦ ਪ੍ਰਾਪਤ ‘ਗਭਰੂ ਪੰਜਾਬ ਦੇ’ ਨਾਲ ਮਾਣਮੱਤੀ ਹਾਜਰੀ ਲਗਵਾਈ।ਭੋਲਾ ਸਿੰਘ ਸੰਗਰਾਮੀ ਨੇ ਗੀਤਕਾਰ ਗੋਬਿੰਦਰ ਸਿੰਘ ਮੰਗਵਾਲ ਦੇ ਲਿਖੇ ਗੀਤ ‘ਪਟਨੇ `ਚ ਚੰਨ ਚੜ੍ਹਿਆ’ ਨਾਲ ਮੁਬਾਰਕਬਾਦ ਸਾਂਝੀ ਕੀਤੀ।ਸੁਖਦੇਵ ਸਿੰਘ ਸੰਗਤੀ ਵਾਲਾ ਨੇ ਨਿੱਕੀਆਂ ਜ਼ਿੰਦਾਂ ਦੇ ਵੱਡੇ ਸਾਕੇ ਬਾਰੇ ਰਚਨਾ ਨਾਲ ਹਾਜ਼ਰੀ ਲਗਵਾਈ।ਸੁਰਜੀਤ ਪੰਜਾਬੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕ੍ਰਾਂਤੀਕਾਰੀ ਜੀਵਨ ਬਾਰੇ ਅਤੇ ਜਗਤਾਰ ਜੱਗੇ ਵਲੋਂ ਰੰਗਲੇ ਪੰਜਾਬ ਦਾ ਸੁਪਨਾ ਪੇਸ਼ ਕੀਤਾ ਗਿਆ।
ਐਡਵੋਕੇਟ ਰਮੇਸ਼ ਕੁਮਾਰ ਅਤੇ ਹਰਮੇਲ ਸਿੰਘ ਨੇ ਨਵੇਂ ਸਾਲ 2024 ਨੂੰ ‘ਜੀ ਆਇਆਂ’ ਆਖਿਆ। ਗੁਰਮੀਤ ਸੁਨਾਮੀ ਨੇ ਗਣਤੰਤਰਤਾ ਦਿਵਸ ਮੌਕੇ ਵਤਨ ਲਈ ਵਫਾਦਾਰੀ ਅਤੇ ਮਿਲਖਾ ਸਿੰਘ ਸਨੇਹੀ ਨੇ ਇਨਕਲਾਬੀ ਬੰਬੀਹਾ ਬੋਲ ਸਾਂਝੇ ਕੀਤੇ ਤੇ ਸਟੇਜ਼ ਸਕੱਤਰ ਦੀ ਡਿਊਟੀ ਜਸਵੰਤ ਸਿੰਘ ਅਸਮਾਨੀ ਨੇ ਨਿਭਾਈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …