Sunday, May 31, 2026

ਅਯੁੱਧਿਆ ਵਿਖੇ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਹਾਲ ਗੇਟ ਵਿਖੇ ਲਗਾਇਆ ਚਾਹ ਦਾ ਲੰਗਰ

ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ) – ਅਯੁੱਧਿਆ ਵਿੱਚ ਰਾਮ ਲੱਲਾ ਮੰਦਿਰ ਦੀ ਕੱਲ ਹੋਈ ਪ੍ਰਾਣ ਪ੍ਰਤਿਸ਼ਠਾ ਮੌਕੇ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਸ਼ੰਖ ਵਜਾਇਆ ਗਿਆ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ।ਇਸ ਸਮੇਂ ਹਾਲ ਗੇਟ ਦਾ ਸਾਰਾ ਇਲਾਕਾ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ਼ ਉਠਿਆ।ਮਾਰਕੀਟ ਪ੍ਰਧਾਨ ਅਤੇ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਚੇਅਰਮੈਨ ਪ੍ਰਵੀਨ ਸਹਿਗਲ ਦੀ ਅਗਵਾਈ ‘ਚ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਸੁਰਿੰਦਰ ਵਰਮਾ, ਸੌਰਭ ਸਹਿਗਲ, ਅਰੁਣ ਸੱਭਰਵਾਲ, ਗਿਰੀਸ਼ ਵਰਮਾ, ਸਵਿਤਾ ਨਾਰੰਗ, ਤਰੁਣ, ਅਭੀ ਮਹਾਜਨ ਅਤੇ ਕੈਲਾਸ਼ ਚੰਡੋਕ ਹਾਜ਼ਰ ਸਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …