Friday, July 5, 2024

ਖ਼ਾਲਸਾ ਕਾਲਜ ਵੁਮੈਨ ਦੀ ਵਿਦਿਆਰਥਣ ਨੇ ਉਚੀ ਛਾਲ ’ਚ ਜਿੱਤਿਆ ਸਿਲਵਰ ਮੈਡਲ

ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਦੀ ਵਿਦਿਆਰਥਣ ਨੇ 67ਵੀਆਂ ਲੜਕੇ ਤੇ ਲੜਕੀਆਂ ਅੰਡਰ-19 ਸਕੂਲ ਨੈਸ਼ਨਲ ਖੇਡਾਂ ਦੌਰਾਨ ਅਥਲੈਟਿਕਸ ’ਚ 1.68 ਮੀਟਰ ਉੱਚੀ ਛਾਲ ਲਾ ਕੇ ਸਿਲਵਰ ਮੈਡਲ ਪ੍ਰਾਪਤ ਕਰਕੇ ਪੂਰੇ ਭਾਰਤ ਦੇ ਸਕੂਲਾਂ ’ਚ ਖਾਲਸਾ ਸੰਸਥਾਵਾਂ ਦਾ ਨਾਂ ਰੌਸ਼ਨ ਕੀਤਾ ਹੈ।
ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਜੇਤੂ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਕਾਲਜ ਵਿਖੇ 12ਵੀਂ ਕਲਾਸ ’ਚ ਪੜ੍ਹ ਰਹੀ ਰਿੰਪਲ ਕੌਰ ਨੇ ਮਹਾਰਾਸ਼ਟਰ ਵਿਖੇ ਹੋਈਆਂ ਉਕਤ ਖੇਡਾਂ ’ਚ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ।ਉਨ੍ਹਾਂ ਕਿਹਾ ਕਿ ਉਕਤ ਮੁਕਾਬਲੇ ’ਚ ਪੰਜਾਬ ਦਾ ਇੱਕ ਹੀ ਸਿਲਵਰ ਮੈਡਲ ਵਿਦਿਆਰਥਣ ਰਿੰਪਲ ਕੌਰ ਨੇ ਜਿੱਤਿਆ ਹੈ।
ਕੋਚ ਰਣਕੀਰਤ ਸਿੰਘ ਸੰਧੂ ਨੇ ਕਿਹਾ ਕਿ ਪਿਤਾ ਮਨਪ੍ਰੀਤ ਸਿੰਘ ਤੇ ਮਾਤਾ ਕੁਲਦੀਪ ਕੌਰ ਦੀ ਇਸ ਹੋਣਹਾਰ ਧੀ ਨੇ ਪੰਜਾਬ ਨੂੰ ਇਕਲੋਤਾ ਸਿਲਵਰ ਮੈਡਲ ਦਿਵਾ ਕੇ ਮੈ ਬੋਡਲਟੈਲੀ ’ਚ ਪੰਜਾਬ ਦਾ ਨਾਂ ਦਰਜ਼ ਕਰਵਾਇਆ।ਇਸ ਮਾਣਮੱਤੀ ਪ੍ਰਾਪਤੀ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਡਾ: ਸੁਰਿੰਦਰ ਕੌਰ, ਕਾਲਜ ਖੇਡ ਮੁਖੀ ਪੂਜਾ, ਜ਼ਿਲ੍ਹਾ ਅਥਲੈਟਿਕਸ ਕੋਚ ਸਵਿਤਾ ਤੇ ਜਸਪ੍ਰੀਤ ਸਿੰਘ, ਕੋਚ ਕੁਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਵਲੋਂ ਉਕਤ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਉਸ ਦੇ ਬੇਹਤਰੀਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …