Sunday, May 31, 2026

ਦੋ ਦਿਨਾ ਓਪਨ ਜਿਲ੍ਹਾ ਐਥਲੈਟਿਕ ਮੀਟ ਦਾ ਉਦਘਾਟਨ ਅੱਜ

ਅੰਮ੍ਰਿਤਸਰ, 23 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਓਪਨ ਜਿਲ੍ਹਾ ਐਥਲੈਟਿਕ ਮੀਟ ਅੰਡਰ-14,16,18 ਅਤੇ 20 (ਲੜਕੇ ਤੇ ਲੜਕੀਆਂ) 24-01-2024 ਤੋਂ 25-01-2024 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਮ੍ਰਿਤਸਰ ਜਿਲ੍ਹਾ ਐਥਲੈਟਿਕ ਐਸੀਏੇਸ਼ਨ ਅੰਮ੍ਰਿਤਸਰ ਵਲੋਂ ਕਰਵਾਈ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਰਣਕੀਰਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੀਟ ਦਾ ਉਦਘਾਟਨ 24-01-2024 ਨੂੰ ਦੁਪਹਿਰ 12.00 ਵਜੇ ਹੋਵੇਗਾ।ਇਸ ਵਿਚੋਂ ਅੰਡਰ 14 ਅਤੇ 16 ਲੜਕੇ-ਲੜਕੀਆਂ ਦੀ ਚੋਣ ਗੁਜਰਾਤ ਵਿਖੇ 16 ਤੋਂ 18 ਫਰਵਰੀ 2024 ਤੱਕ ਏ.ਐਫ.ਆਈ (ਐਥਲੈਟਿਕ ਫੈਡਰੇਸ਼ਨ ਆਫ ਇੰਡੀਆ) ਵਲੋਂ ਕਰਵਾਈ ਜਾ ਰਹੀ 19ਵੀਂ ਅੰਤਰਰਾਸ਼ਟਰੀ ਜੂਨੀਅਰ ਐਥਲੈਟਿਕਸ ਮੀਟ ਲਈ ਕੀਤੀ ਜਾਵੇਗੀ।ਇਹ ਜਾਣਕਾਰੀ ਪ੍ਰਧਾਨ ਕਸ਼ਮੀਰ ਸਿੰਘ ਖਿਆਲਾ ਨੇ ਦਿੱਤੀ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …